ਸੁਸ਼ਾਂਤ ਸਿੰਘ ਕੇਸ ਵਿੱਚੋਂ ਹੀ ਨਿਕਲੇ ਡਰੱਗਸ ਕੇਸ ‘ਚ ਅੱਜ ਸੈਸ਼ਨ ਕੋਰਟ ਨੇ ਅਦਾਕਾਰਾ ਰੀਆ ਚੱਕਰਵਰਤੀ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ। ਕੋਰਟ ਨੇ ਸ਼ੌਵਿਕ ਚੱਕਰਵਰਤੀ, ਸੈਮੂਅਲ, ਦੀਪੇਸ਼, ਬਾਸਿਤ ਤੇ ਜ਼ੈਦ ਦੀ ਜ਼ਮਾਨਤ ਅਰਜ਼ੀ ਵੀ ਖਾਰਜ ਕਰ ਦਿੱਤੀ। ਦੱਸ ਦਈਏ ਕਿ ਕੋਰਟ ਨੇ ਦੋ ਦਿਨ ਦੀ ਸੁਣਵਾਈ ਤੋਂ ਬਾਅਦ ਰੀਆ ਤੇ ਉਸ ਦੇ ਭਰਾ ਸ਼ੌਵਿਕ ਸਣੇ ਛੇ ਹੋਰਾਂ ਦੀ ਜ਼ਮਾਨਤ ਅਰਜ਼ੀ ‘ਤੇ ਫੈਸਲਾ ਸੁਣਾਇਆ ਹੈ।ਐਨਡੀਪੀਐਸ ਕੋਰਟ ਨੇ ਰੀਆ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਸੀ। ਰੀਆ ਨੂੰ 22 ਸਤੰਬਰ ਤਕ ਜੇਲ੍ਹ ‘ਚ ਰਹਿਣਾ ਸੀ। ਹੁਣ ਰੀਆ ਕੋਲ ਬੰਬੇ ਹਾਈਕੋਰਟ ‘ਚ ਅਰਜ਼ੀ ਦਾਇਰ ਕਰਨ ਦਾ ਆਪਸ਼ਨ ਹੈ ਪਰ ਇਸ ਦੇ ਨਾਲ ਹੀ ਜਦੋਂ ਤਕ ਰੀਆ ਦੀ ਅਰਜ਼ੀ ‘ਤੇ ਕੋਰਟ ਤੋਂ ਸੁਣਵਾਈ ਦਾ ਸਮਾਂ ਨਹੀਂ ਮਿਲਦਾ, ਉਦੋਂ ਤਕ ਉਹ ਜੇਲ੍ਹ ‘ਚ ਹੀ ਰਹੇਗੀ।
Canada Visa: ਹੁਣ ਮਾਪਿਆਂ ਨੂੰ ਕੈਨੇਡਾ ਨਹੀਂ ਸੱਦ ਸਕਣਗੇ ਪ੍ਰਵਾਸੀ, ਬਜ਼ੁਰਗਾਂ ਦੇ ਸਪਾਂਸਰ ਵੀਜ਼ਿਆਂ ‘ਤੇ ਲੱਗੀ ਰੋਕ, ਪੰਜਾਬੀ ਭਾਈਚਾਰੇ 'ਚ ਮੱਚੀ ਹਲਚਲ
ਇੱਕ ਦਿਨ 'ਚ ਧੜੰਮ ਡਿੱਗੀਆਂ ਕੀਮਤਾਂ, ਚਾਂਦੀ ਦੀ ਕੀਮਤ ਸਿੱਧੀ 10,000 ਰੁਪਏ ਆਈ ਹੇਠਾਂ, ਕੀ ਹਜੇ ਹੋਰ ਡਿੱਗੇਗਾ ਭਾਅ ਜਾਂ ਮਜ਼ਬੂਤ ਹੋਏਗੀ ਵਾਪਸੀ?
ਸੜਕ ਹਾਦਸਿਆਂ ਨੂੰ ਲੈ ਕੇ ਗਡਕਰੀ ਦਾ ਵੱਡਾ ਐਲਾਨ, ਰਾਜ ਸਰਕਾਰ ਦੇਵੇਗੀ ਡੇਢ ਲੱਖ, ‘ਰਾਹਵੀਰਾਂ’ ਨੂੰ ਮਿਲਣਗੇ 25 ਹਜ਼ਾਰ
PUNJAB WEATHER: ਪੰਜਾਬ-ਚੰਡੀਗੜ੍ਹ 'ਚ ਲੋਹੜੀ ਤੱਕ ਕੋਹਰੇ ਦਾ ਅਲਰਟ: 5 ਸ਼ਹਿਰਾਂ 'ਚ ਕੋਲਡ ਡੇ, ਤੇਜ਼ੀ ਨਾਲ ਡਿੱਗ ਰਿਹਾ ਪਾਰਾ, ਠੁਰ-ਠੁਰ ਕਰ ਰਹੇ ਲੋਕ..ਕੀ ਅੱਜ ਧੁੱਪ ਨਿਕਲੇਗੀ?