ਸੁਸ਼ਾਂਤ ਸਿੰਘ ਕੇਸ ਵਿੱਚੋਂ ਹੀ ਨਿਕਲੇ ਡਰੱਗਸ ਕੇਸ ‘ਚ ਅੱਜ ਸੈਸ਼ਨ ਕੋਰਟ ਨੇ ਅਦਾਕਾਰਾ ਰੀਆ ਚੱਕਰਵਰਤੀ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ। ਕੋਰਟ ਨੇ ਸ਼ੌਵਿਕ ਚੱਕਰਵਰਤੀ, ਸੈਮੂਅਲ, ਦੀਪੇਸ਼, ਬਾਸਿਤ ਤੇ ਜ਼ੈਦ ਦੀ ਜ਼ਮਾਨਤ ਅਰਜ਼ੀ ਵੀ ਖਾਰਜ ਕਰ ਦਿੱਤੀ। ਦੱਸ ਦਈਏ ਕਿ ਕੋਰਟ ਨੇ ਦੋ ਦਿਨ ਦੀ ਸੁਣਵਾਈ ਤੋਂ ਬਾਅਦ ਰੀਆ ਤੇ ਉਸ ਦੇ ਭਰਾ ਸ਼ੌਵਿਕ ਸਣੇ ਛੇ ਹੋਰਾਂ ਦੀ ਜ਼ਮਾਨਤ ਅਰਜ਼ੀ ‘ਤੇ ਫੈਸਲਾ ਸੁਣਾਇਆ ਹੈ।ਐਨਡੀਪੀਐਸ ਕੋਰਟ ਨੇ ਰੀਆ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਸੀ। ਰੀਆ ਨੂੰ 22 ਸਤੰਬਰ ਤਕ ਜੇਲ੍ਹ ‘ਚ ਰਹਿਣਾ ਸੀ। ਹੁਣ ਰੀਆ ਕੋਲ ਬੰਬੇ ਹਾਈਕੋਰਟ ‘ਚ ਅਰਜ਼ੀ ਦਾਇਰ ਕਰਨ ਦਾ ਆਪਸ਼ਨ ਹੈ ਪਰ ਇਸ ਦੇ ਨਾਲ ਹੀ ਜਦੋਂ ਤਕ ਰੀਆ ਦੀ ਅਰਜ਼ੀ ‘ਤੇ ਕੋਰਟ ਤੋਂ ਸੁਣਵਾਈ ਦਾ ਸਮਾਂ ਨਹੀਂ ਮਿਲਦਾ, ਉਦੋਂ ਤਕ ਉਹ ਜੇਲ੍ਹ ‘ਚ ਹੀ ਰਹੇਗੀ।
ਸਾਬਕਾ PM ਮਨਮੋਹਨ ਸਿੰਘ ਦੇ ਦਿਹਾਂਤ 'ਤੇ 7 ਦਿਨਾਂ ਦੇ ਰਾਜਕੀ ਸੋਗ ਦਾ ਐਲਾਨ, ਜਾਣੋ ਕਦੋਂ ਹੁੰਦਾ ਰਾਜਕੀ ਸੋਗ ਅਤੇ ਕੀ ਇਸ ਦਿਨ ਹੁੰਦੀ ਛੁੱਟੀ?
ਸਾਬਕਾ ਪੀਐਮ ਦਾ ਪੰਜਾਬ ਨਾਲ ਡੂੰਘਾ ਸਬੰਧ, ਅੰਮ੍ਰਿਤਸਰ 'ਚ ਕੀਤੀ ਪੜ੍ਹਾਈ, PU 'ਚ ਰਹੇ ਪ੍ਰੋਫੈਸਰ, ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
ਕਦੋਂ ਅਤੇ ਕਿੱਥੇ ਹੋਵੇਗਾ ਮਨਮੋਹਨ ਸਿੰਘ ਦਾ ਅੰਤਿਮ ਸਸਕਾਰ? ਜਾਣੋ ਕੀ ਹੈ ਸਰਕਾਰੀ ਪ੍ਰੋਟੋਕਾਲ
ਇੰਨੀ ਵਾਰ ਹੋਈ ਸੀ ਮਨਮੋਹਨ ਸਿੰਘ ਦੀ ਬਾਈਪਾਸ ਸਰਜਰੀ, ਜਾਣੋ ਕਿੰਨੀ ਖਤਰਨਾਕ ਹੁੰਦੀ ਆਹ ਬਿਮਾਰੀ