This is a modal window.
ਕੰਗਣਾ ਰਣੌਤ ਦਾ ਮੁੰਬਈ ਜਾਣਾ ਤੈਅ ਹੋ ਗਿਆ ਹੈ। ਇਸ ਤਹਿਤ ਕੰਗਣਾ ਰਣੌਤ ਆਪਣੇ ਪਿੰਡ ਤੋਂ ਚੰਡੀਗੜ੍ਹ ਏਅਰਪੋਰਟ ਲਈ ਘਰੋਂ ਰਵਾਨਾ ਹੋ ਚੁੱਕੀ ਹੈ। ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੂੰ ਸੜਕੀ ਰਸਤੇ ਜ਼ਰੀਏ ਚਾਰ ਘੰਟੇ ਚੰਡੀਗੜ੍ਹ ਪਹੁੰਚਣ 'ਚ ਲੱਗਣਗੇ।ਦਰਅਸਲ ਕੰਗਣਾ ਨੇ ਅੱਜ ਮੁੰਬਈ ਜਾਣਾ ਹੈ। ਕੰਗਣਾ ਦੀ ਕੋਰੋਨਾ ਰਿਪੋਰਟ ਵੀ ਨੈਗੇਟਿਵ ਆਈ ਹੈ। ਹਾਲਾਂਕਿ ਪਹਿਲਾਂ ਕੰਗਣਾ ਦੀ ਰਿਪੋਰਟ ਪੌਜ਼ੇਟਿਵ ਆਈ ਸੀ ਪਰ ਦੁਬਾਰਾ ਸੈਂਪਲ ਲੈਣ ਮਗਰੋਂ ਰਾਤ ਢਾਈ ਵਜੇ ਜੋ ਰਿਪੋਰਟ ਆਈ ਸੀ ਉਹ ਨੈਗੇਟਿਵ ਹੈ।ਕੰਗਣਾ ਰਣੌਤ ਸੰਜੇ ਰਾਉਤ ਨਾਲ ਚੱਲ ਰਹੇ ਟਕਰਾਅ ਦੌਰਾਨ ਅੱਜ ਮੁੰਬਈ ਜਾ ਰਹੀ ਹੈ। ਸੰਜੇ ਰਾਉਤ ਨੇ ਕੰਗਣਾ 'ਤੇ ਇੱਕ ਆਰਟੀਕਲ ਜ਼ਰੀਏ ਮੁੰਬਈ ਪੁਲਿਸ ਦਾ ਅਕਸ ਖ਼ਰਾਬ ਕਰਨ ਦੇ ਇਲਜ਼ਾਮ ਲਾਏ ਸਨ। ਸੰਜੇ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਸਨੂੰ ਮੁੰਬਈ ਪੁਲਿਸ 'ਤੇ ਭਰੋਸਾ ਨਹੀਂ ਤਾਂ ਉਹ ਮੁੰਬਈ ਨਾ ਆਵੇ। ਜਿਸ ਦੇ ਜਵਾਬ ਵਜੋਂ ਕੰਗਣਾ ਨੇ ਕਿਹਾ ਸੀ ਕਿ ਉਹ ਮੁੰਬਈ ਆਏਗੀ ਜੇ ਕੋਈ ਰੋਕ ਸਕਦਾ ਹੈ ਤਾਂ ਰੋਕ ਲਵੇ। ਕੰਗਣਾ ਦੇ ਮੁੰਬਈ ਜਾਣ ਲਈ ਹਿਮਾਚਲ ਸਰਕਾਰ ਨੇ ਕੰਗਣਾ ਨੂੰ Y ਸ਼੍ਰੇਣੀ ਦੀ ਸੁਰੱਖਿਆ ਵੀ ਪ੍ਰਦਾਨ ਕੀਤੀ ਹੈ।
Harbhajan Singh: 'ਆਪ' ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਲਿਆ ਭਗਵੰਤ ਮਾਨ ਦੀ ਮੁਹਿੰਮ ਖਿਲਾਫ ਸਟੈਂਡ, ਬੋਲੇ...ਕਿਸੇ ਦਾ ਘਰ ਢਾਹੁਣਾ ਠੀਕ ਨਹੀਂ...
Drug Census: ਭਗਵੰਤ ਮਾਨ ਸਰਕਾਰ ਵੱਲੋਂ 'ਅਮਲੀਆਂ' ਦੀ ਮਰਦਮਸ਼ੁਮਾਰੀ ਕਰਾਉਣ ਦਾ ਐਲਾਨ, ਘਰ-ਘਰ ਜਾਣਗੀਆਂ ਸਰਕਾਰੀ ਟੀਮਾਂ
Sunita Williams: ਸੁਨੀਤਾ ਵਿਲੀਅਮਜ਼ ਦੀ ਹੋਈ ਸੁਰੱਖਿਅਤ ਵਾਪਸੀ, ਭਾਵੁਕ ਕਰ ਦੇਣ ਵਾਲੇ ਪਲ! 9 ਮਹੀਨੇ ਬਾਅਦ ਧਰਤੀ 'ਤੇ ਪਹਿਲਾ ਕਦਮ – ਦੇਖੋ ਪਹਿਲੀ ਤਸਵੀਰ ਅਤੇ VIDEO
Punjab News: ਚੰਡੀਗੜ੍ਹ ਤੋਂ ਹਿਮਾਚਲ ਪ੍ਰਦੇਸ਼ ਜਾ ਰਹੀ ਬੱਸ 'ਤੇ ਹਮਲਾ, ਡੰਡਿਆਂ ਨਾਲ ਤੋੜੇ ਸ਼ੀਸ਼ੇ, ਸਵਾਰੀਆਂ ਦੀਆਂ ਨਿਕਲੀਆਂ ਚੀਕਾਂ, ਭੱਖਿਆ ਮੁੱਦਾ
ਇਹ ਵੈੱਬਸਾਈਟ ਤੁਹਾਡੇ ਬ੍ਰਾਊਜ਼ਿੰਗ ਤਜਰਬੇ ਨੂੰ ਵਧਾਉਣ ਤੇ ਨਿੱਜੀ ਸਿਫਾਰਸ਼ਾਂ ਮੁਹੱਈਆ ਕਰਨ ਲਈ ਕੂਕੀਜ਼ ਜਾਂ ਸਮਾਨ ਟੈਕਨਾਲੋਜੀ ਦੀ ਵਰਤੋਂ ਕਰਦੀ ਹੈ। ਸਾਡੀ ਵੈੱਬਸਾਈਟ ਨੂੰ ਵਰਤਣਾ ਜਾਰੀ ਰੱਖਦਿਆਂ, ਤੁਸੀਂ ਸਾਡੀ ਪ੍ਰਾਈਵੇਸੀ ਪਾਲਿਸੀ ਤੇ ਕੂਕੀ ਪਾਲਿਸੀ ਨਾਲ ਸਹਿਮਤ ਹੋ।