(Source: ECI | ABP NEWS)
Sunita Williams: ਸੁਨੀਤਾ ਵਿਲੀਅਮਜ਼ ਦੀ ਹੋਈ ਸੁਰੱਖਿਅਤ ਵਾਪਸੀ, ਭਾਵੁਕ ਕਰ ਦੇਣ ਵਾਲੇ ਪਲ! 9 ਮਹੀਨੇ ਬਾਅਦ ਧਰਤੀ 'ਤੇ ਪਹਿਲਾ ਕਦਮ – ਦੇਖੋ ਪਹਿਲੀ ਤਸਵੀਰ ਅਤੇ VIDEO
ਸਪੇਸ ਤੋਂ ਚੰਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ। 9 ਮਹੀਨਿਆਂ ਬਾਅਦ ਧਰਤੀ 'ਤੇ ਪਰਤੇ ਸੁਨੀਤਾ ਤੇ ਬੁਚ ਸੁਰੱਖਿਅਤ ਧਰਤੀ ਉੱਤੇ ਪਰਤ ਆਏ ਹਨ। ਬੁੱਧਵਾਰ ਨੂੰ ਤੜਕੇ ਸਵੇਰੇ ਧਰਤੀ 'ਤੇ ਪਰਤ ਆਏ ਹਨ। ਸਾਰੇ ਪੁਲਾੜ ਯਾਤਰੀਆਂ ਨੇ ਧਰਤੀ 'ਤੇ ਸਫਲ ਲੈਂਡਿੰਗ

Sunita Williams Returns Safely: ਨਾਸਾ ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਧਰਤੀ 'ਤੇ ਵਾਪਸ ਆ ਗਏ ਹਨ। ਪਿਛਲੇ ਸਾਲ ਜੂਨ ਵਿੱਚ ਇਹ ਦੋਵੇਂ ਪੁਲਾੜ ਯਾਤਰਾ ਦੇ ਲਈ 8 ਦਿਨਾਂ ਦੇ ਮਿਸ਼ਨ ਲਈ ਅੰਤਰਰਾਸ਼ਟਰੀ ਅੰਤਰਿਕਸ਼ ਸਟੇਸ਼ਨ 'ਤੇ ਗਏ ਸਨ, ਪਰ ਉਹ 9 ਮਹੀਨੇ ਤੋਂ ਵੱਧ ਸਮੇਂ ਲਈ ਉਥੇ ਹੀ ਫਸੇ ਰਹਿ ਗਏ। ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਪਿਛਲੇ ਸਾਲ 5 ਜੂਨ ਨੂੰ ਬੋਇੰਗ ਸਟਾਰਲਾਈਨਰ ਰਾਹੀਂ ਅੰਤਰਿਕਸ਼ ਗਏ ਸਨ। ਇੱਕ ਹੋਰ ਅੰਤਰਿਕਸ਼ ਯਾਨ, ਸਪੇਸਐਕਸ ਦਾ ਡ੍ਰੈਗਨ (SpaceX's Dragon), ਅੱਜ (19 ਮਾਰਚ) ਸਵੇਰੇ ਉਹਨਾਂ ਨੂੰ ਲੈ ਕੇ ਸਫਲਤਾਪੂਰਵਕ ਵਾਪਸ ਆ ਗਿਆ। ਇਹ ਸਪੇਸ ਕੈਪਸੂਲ ਅਮਰੀਕਾ ਦੇ ਫਲੋਰੀਡਾ ਰਾਜ ਵਿੱਚ ਸਮੁੰਦਰ ਵਿੱਚ ਉਤਰਿਆ। ਉਹਨਾਂ ਦੇ ਨਾਲ ਹੋਰ ਦੋ ਅੰਤਰਿਕਸ਼ ਯਾਤਰੀ — ਨਾਸਾ ਦੇ ਨਿਕ ਹੈਗ (Nick Hague) ਅਤੇ ਰੂਸੀ ਏਜੰਸੀ ਰਾਸਕੋਮੋਸ ਦੇ ਅਲੈਕਸਾਂਦਰ ਗੋਰਬੁਨੋਵ (Aleksandr Gorbunov) ਵੀ ਵਾਪਸ ਆਏ। ਅੰਤਰਿਕਸ਼ ਸਟੇਸ਼ਨ ਤੋਂ ਧਰਤੀ ਤੱਕ ਆਉਣ ਵਿੱਚ ਯਾਨ ਨੂੰ 17 ਘੰਟੇ ਲੱਗੇ। ਸਫਲ ਲੈਂਡਿੰਗ ਹੋਣਾ ਕਾਫੀ ਭਾਵੁਕ ਕਰ ਦੇਣ ਵਾਲੇ ਪਲ ਸਨ।
ਯਾਨ ਵਿੱਚੋਂ ਸਭ ਤੋਂ ਪਹਿਲਾਂ ਨਾਸਾ ਦੇ ਅੰਤਰਿਕਸ਼ ਯਾਤਰੀ ਅਤੇ Crew-9 ਦੇ ਕਮਾਂਡਰ ਨਿਕ ਹੈਗ ਬਾਹਰ ਨਿਕਲੇ। ਡ੍ਰੈਗਨ ਕੈਪਸੂਲ ਦੇ ਫਲੋਰੀਡਾ ਤਟ 'ਤੇ ਉਤਰਨ ਤੋਂ ਲਗਭਗ ਇੱਕ ਘੰਟੇ ਬਾਅਦ, ਜ਼ਮੀਨੀ ਟੀਮ ਦੀ ਮਦਦ ਨਾਲ ਉਹ ਕੈਪਸੂਲ ਤੋਂ ਬਾਹਰ ਆਏ। ਉਸ ਤੋਂ ਬਾਅਦ ਰੋਸਕੋਸਮੋਸ ਦੇ ਅੰਤਰਿਕਸ਼ ਯਾਤਰੀ ਅਲੈਕਸਾਂਦਰ ਗੋਰਬੁਨੋਵ ਕੈਪਸੂਲ ਤੋਂ ਬਾਹਰ ਨਿਕਲਣ ਵਾਲੇ ਰੈਂਪ ਰਾਹੀਂ ਹੇਠਾਂ ਉਤਰੇ। ਉਹਨਾਂ ਦੇ ਬਾਅਦ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਬਾਹਰ ਆਏ। ਹੁਣ ਇਹ ਸਾਰੇ ਅੰਤਰਿਕਸ਼ ਯਾਤਰੀ 45 ਦਿਨਾਂ ਦੇ ਪੁਨਰਵਾਸ ਪ੍ਰੋਗਰਾਮ ਲਈ ਹਿਊਸਟਨ 'ਚ ਰਹਿਣਗੇ।
Splashdown of Dragon confirmed – welcome back to Earth, Nick, Suni, Butch, and Aleks! pic.twitter.com/M4RZ6UYsQ2
— SpaceX (@SpaceX) March 18, 2025
ਭਾਰਤੀ ਮੂਲ ਦੀ ਅਮਰੀਕੀ ਅੰਤਰਿਕਸ਼ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਪਿਛਲੇ 9 ਮਹੀਨੇ ਤੋਂ ਵੱਧ ਸਮੇਂ ਤੋਂ ਅੰਤਰਰਾਸ਼ਟਰੀ ਅੰਤਰਿਕਸ਼ ਸਟੇਸ਼ਨ 'ਤੇ ਫਸੇ ਹੋਏ ਸਨ। ਉਹ ਪਿਛਲੇ ਸਾਲ ਜੂਨ ਵਿੱਚ 8 ਦਿਨਾਂ ਦੇ ਮਿਸ਼ਨ ਲਈ ਅੰਤਰਿਕਸ਼ ਸਟੇਸ਼ਨ ਗਏ ਸਨ। ਜਿਨ੍ਹਾਂ ਬੋਇੰਗ ਸਟਾਰਲਾਈਨਰ ਅੰਤਰਿਕਸ਼ ਯਾਨ ਦੀ ਉਹ ਜਾਂਚ ਕਰ ਰਹੇ ਸਨ, ਉਸ ਵਿੱਚ ਤਕਨੀਕੀ ਸਮੱਸਿਆਵਾਂ ਆ ਗਈਆਂ, ਜਿਸ ਕਰਕੇ ਉਹਨਾਂ ਦੀ ਵਾਪਸੀ ਕਈ ਵਾਰੀ ਟਲਦੀ ਰਹੀ। ਪਰ ਆਖਿਰਕਰ ਉਹ ਸੁਰੱਖਿਅਤ ਧਰਤੀ ਉੱਤੇ ਪਰਤ ਆਏ ਹਨ, ਜਲਦ ਹੀ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਮਿਲਣਗੇ।




















