ਪੜਚੋਲ ਕਰੋ

Punjab News: ਚੰਡੀਗੜ੍ਹ ਤੋਂ ਹਿਮਾਚਲ ਪ੍ਰਦੇਸ਼ ਜਾ ਰਹੀ ਬੱਸ 'ਤੇ ਹਮਲਾ, ਡੰਡਿਆਂ ਨਾਲ ਤੋੜੇ ਸ਼ੀਸ਼ੇ, ਸਵਾਰੀਆਂ ਦੀਆਂ ਨਿਕਲੀਆਂ ਚੀਕਾਂ, ਭੱਖਿਆ ਮੁੱਦਾ

ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਮਾਮਲੇ ਨੂੰ ਲੈ ਕੇ ਵਿਵਾਦ ਦਿਨੋਂ-ਦਿਨ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ। ਬੀਤੀ ਸ਼ਾਮ ਕੁੱਝ ਅਣਪਛਾਤੇ ਨੌਜਵਾਨਾਂ ਵੱਲੋਂ HRTC ਦੀ ਬੱਸ ਉੱਤੇ ਡੰਡਿਆਂ ਦੇ ਨਾਲ ਹਮਲਾ ਕਰ ਦਿੱਤਾ।

Attack On Himachal Bus: ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਮਾਮਲੇ ਨੂੰ ਲੈ ਕੇ ਵਿਵਾਦ ਵੱਧਦਾ ਹੀ ਜਾ ਰਿਹਾ ਹੈ। ਇਸ ਦੌਰਾਨ ਪੰਜਾਬ 'ਚ ਚੰਡੀਗੜ੍ਹ ਤੋਂ ਹਮੀਰਪੁਰ ਜਾ ਰਹੀ ਹਿਮਾਚਲ ਪਥ ਪਰਿਵਹਨ ਨਿਗਮ (HRTC) ਦੀ ਬੱਸ 'ਤੇ ਹਮਲਾ ਹੋਇਆ ਹੈ। ਡ੍ਰਾਈਵਰ ਦੇ ਮੁਤਾਬਕ 18 ਮਾਰਚ ਦੀ ਸ਼ਾਮ ਲਗਭਗ ਸੱਤ ਵਜੇ ਦੋ ਵਿਅਕਤੀ ਇੱਕ ਆਲਟੋ ਕਾਰ ਵਿੱਚ ਆਏ ਅਤੇ ਉਨ੍ਹਾਂ ਨੇ ਬੱਸ ਨੂੰ ਰੁਕਵਾਇਆ। ਜਿਵੇਂ ਹੀ ਬੱਸ ਰੁਕੀ, ਉਨ੍ਹਾਂ ਨੇ ਡੰਡਿਆਂ ਨਾਲ ਬੱਸ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ, ਇਸ ਦੌਰਾਨ ਬੱਸ ਵਿੱਚ ਬੈਠੀਆਂ ਸਵਾਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ।

ਹਮਲਾਵਰ ਹੋਏ ਫਰਾਰ

ਇਹ ਹਮਲਾ ਮੋਹਾਲੀ ਦੇ ਖਰੜ ਫਲਾਈਓਵਰ 'ਤੇ ਹੋਇਆ। ਡ੍ਰਾਈਵਰ ਦੇ ਅਨੁਸਾਰ, ਜਦੋਂ ਤੱਕ ਉਹ ਪੁਲਿਸ ਨੂੰ ਇਸ ਹਮਲੇ ਦੀ ਸੂਚਨਾ ਦਿੰਦੇ, ਤਦ ਤੱਕ ਹਮਲਾਵਰ ਉਥੋਂ ਫਰਾਰ ਹੋ ਚੁੱਕੇ ਸਨ। ਇਹ ਸਾਰਾ ਮਾਮਲਾ ਹਿਮਾਚਲ ਪ੍ਰਦੇਸ਼ 'ਚ ਪ੍ਰਸ਼ਾਸਨ ਵੱਲੋਂ ਬਾਈਕਾਂ 'ਤੇ ਲੱਗੇ ਭਿੰਡਰਾਂਵਾਲੇ ਦੇ ਝੰਡੇ ਹਟਵਾਉਣ ਤੋਂ ਸ਼ੁਰੂ ਹੋਇਆ ਸੀ, ਜਿਸ 'ਤੇ ਬੀਤੇ ਦਿਨ ਪੰਜਾਬ ਵਿੱਚ ਕਈ ਥਾਵਾਂ 'ਤੇ ਵਿਰੋਧ ਦੇਖਣ ਨੂੰ ਮਿਲਿਆ। ਪ੍ਰਦਰਸ਼ਨਕਾਰੀਆਂ ਨੇ ਹਿਮਾਚਲ ਰੋਡਵੇਜ਼ ਦੀਆਂ ਕਈ ਬੱਸਾਂ ਨੂੰ ਰੋਕ ਕੇ ਉਨ੍ਹਾਂ 'ਤੇ ਭਿੰਡਰਾਂਵਾਲੇ ਦੇ ਪੋਸਟਰ ਵੀ ਲਾਏ।

ਬੱਸ ਡ੍ਰਾਈਵਰ ਰਾਜਕੁਮਾਰ ਦੇ ਮੁਤਾਬਕ, ਜਿਸ ਸਮੇਂ ਹਮਲਾ ਹੋਇਆ, ਉਸ ਵੇਲੇ ਬੱਸ ਵਿੱਚ ਲਗਭਗ 25 ਸਵਾਰੀਆਂ ਬੈਠੀਆਂ ਹੋਈਆਂ ਸਨ। ਆਲਟੋ ਕਾਰ ਵਿੱਚ ਸਵਾਰ ਹੋ ਕੇ ਆਏ ਬਦਮਾਸ਼ਾਂ ਨੇ ਬੱਸ ਨੂੰ ਰੁਕਣ ਲਈ ਹੱਥ ਦਾ ਇਸ਼ਾਰਾ ਦਿੱਤਾ।

ਉਹਨਾਂ ਨੂੰ ਲੱਗਾ ਕਿ ਸ਼ਾਇਦ ਕੋਈ ਸਵਾਰੀ ਹੈ, ਇਸ ਕਰਕੇ ਉਨ੍ਹਾਂ ਨੇ ਬੱਸ ਰੋਕ ਦਿੱਤੀ। ਪਰ ਜਿਵੇਂ ਹੀ ਬੱਸ ਰੁਕੀ, ਦੋ ਨਕਾਬਪੋਸ਼ ਵਿਅਕਤੀ ਕਾਰ ਵਿੱਚੋਂ ਉਤਰੇ ਅਤੇ ਇੱਕ ਮਗਰੋਂ ਇੱਕ ਕਰਕੇ ਬੱਸ ਦੇ ਸੀਸ਼ਿਆਂ 'ਤੇ ਕਈ ਵਾਰ ਕੀਤੇ। ਇਸ ਕਾਰਨ ਬੱਸ ਵਿੱਚ ਬੈਠੀਆਂ ਸਵਾਰੀਆਂ ਬਹੁਤ ਘਬਰਾ ਗਈਆਂ। ਹਾਲਾਂਕਿ ਕੁਝ ਮਿੰਟਾਂ ਵਿੱਚ ਹੀ ਬਦਮਾਸ਼ ਆਪਣੀ ਕਾਰ ਲੈ ਕੇ ਉਥੋਂ ਭੱਜ ਗਏ।

ਬੱਸ ਦਾ ਅੱਗਲਾ ਸੀਸ਼ਾ ਬੁਰੀ ਤਰ੍ਹਾਂ ਨੁਕਸਾਨਗ੍ਰਸਤ ਹੋ ਗਿਆ, ਜਿਸ ਕਰਕੇ ਬੱਸ ਨੂੰ ਸਾਈਡ ਵਿੱਚ ਖੜ੍ਹਾ ਕਰ ਦਿੱਤਾ ਗਿਆ ਅਤੇ ਸਵਾਰੀਆਂ ਨੂੰ ਇੱਕ ਹੋਰ ਵੋਲਵੋ ਬੱਸ ਰਾਹੀਂ ਹਮੀਰਪੁਰ ਵੱਲ ਭੇਜ ਦਿੱਤਾ ਗਿਆ।

ਹਿਮਾਚਲ ਵਿਧਾਨ ਸਭਾ ਵਿੱਚ ਗੂੰਜਿਆ ਇਹ ਮੁੱਦਾ

ਮੰਗਲਵਾਰ ਨੂੰ ਹਿਮਾਚਲ ਵਿਧਾਨ ਸਭਾ ਵਿੱਚ ਵੀ ਇਹ ਮਾਮਲਾ ਗੂੰਜਿਆ। ਵਿਪੱਖੀ ਨੇਤਾ ਜੈਰਾਮ ਠਾਕੁਰ ਅਤੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਵਿਚਕਾਰ ਇਸ ਮਾਮਲੇ ਨੂੰ ਲੈ ਕੇ ਚੰਗੀ-ਖਾਸੀ ਬਹਿਸ ਹੋਈ। ਇਸੇ ਦੌਰਾਨ, ਹਿਮਾਚਲ ਪਥ ਪਰਿਵਹਨ ਨਿਗਮ (HRTC) ਦੇ MD ਨਿਪੁਣ ਜਿੰਡਲ ਨੇ ਹੋਸ਼ਿਆਰਪੁਰ ਪੁਲਿਸ ਥਾਣੇ ਵਿੱਚ ਇਸ ਦੀ ਸ਼ਿਕਾਇਤ ਦਰਜ ਕਰਵਾਈ ਹੈ।

ਵਿਧਾਨ ਸਭਾ ਵਿੱਚ ਪੰਜਾਬ 'ਚ HRTC ਦੀਆਂ ਬੱਸਾਂ ਨੂੰ ਰੋਕਣ ਦੇ ਮਾਮਲੇ 'ਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਜਾਣ ਵਾਲੀਆਂ HRTC ਦੀਆਂ ਬੱਸਾਂ 'ਤੇ ਭਿੰਡਰਾਂਵਾਲੇ ਦੇ ਝੰਡੇ ਲਾਏ ਜਾ ਰਹੇ ਹਨ ਅਤੇ ਸ਼ਰੇਆਮ ਤਲਵਾਰਾਂ ਲਹਿਰਾਈਆਂ ਜਾ ਰਹੀਆਂ ਹਨ। ਇਹ ਕਾਨੂੰਨ ਵਿਵਸਥਾ 'ਤੇ ਵੱਡਾ ਸਵਾਲ ਹੈ।

ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਦੋਵਾਂ ਰਾਜਾਂ ਵਿਚ ਅਮਨ-ਸ਼ਾਂਤੀ ਅਤੇ ਸਦਭਾਵਨਾ ਬਣੀ ਰਹੇ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਇਸ 'ਤੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਣਗੇ। ਇਸ ਤਰ੍ਹਾਂ ਦੇ ਕੰਮ ਦੁਖਦਾਇਕ ਹਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਹਥਿਆਰ ਰੱਖਣ ਵਾਲਿਆਂ ਲਈ ਵੱਡਾ Alert! ਲਾਇਸੈਂਸ ਹੋ ਜਾਣਗੇ ਰੱਦ
ਹਥਿਆਰ ਰੱਖਣ ਵਾਲਿਆਂ ਲਈ ਵੱਡਾ Alert! ਲਾਇਸੈਂਸ ਹੋ ਜਾਣਗੇ ਰੱਦ
ਪਿਆਕੜਾਂ ਲਈ ਜ਼ਰੂਰੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਠੇਕੇ ਰਹਿਣਗੇ ਬੰਦ
ਪਿਆਕੜਾਂ ਲਈ ਜ਼ਰੂਰੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਠੇਕੇ ਰਹਿਣਗੇ ਬੰਦ
ਚਾਂਦੀ ਨੇ ਬਣਾਇਆ ਇਤਿਹਾਸ! 2 ਲੱਖ ਤੋਂ ਪਾਰ ਹੋਈ ਚਾਂਦੀ ਦੀ ਕੀਮਤ; ਸੋਨਾ ਨੇ ਮਚਾਈ ਹਾਹਾਕਾਰ
ਚਾਂਦੀ ਨੇ ਬਣਾਇਆ ਇਤਿਹਾਸ! 2 ਲੱਖ ਤੋਂ ਪਾਰ ਹੋਈ ਚਾਂਦੀ ਦੀ ਕੀਮਤ; ਸੋਨਾ ਨੇ ਮਚਾਈ ਹਾਹਾਕਾਰ
ਵੱਧ ਗਈ ਖੁਦਰਾ ਮਹਿੰਗਾਈ ਦਰ, ਅਕਤੂਬਰ 'ਚ 0.25 ਫੀਸਦੀ ਦੇ ਮੁਕਾਬਲੇ ਨਵੰਬਰ 'ਚ 0.71 ਫੀਸਦੀ; ਜਾਣੋ ਵਜ੍ਹਾ
ਵੱਧ ਗਈ ਖੁਦਰਾ ਮਹਿੰਗਾਈ ਦਰ, ਅਕਤੂਬਰ 'ਚ 0.25 ਫੀਸਦੀ ਦੇ ਮੁਕਾਬਲੇ ਨਵੰਬਰ 'ਚ 0.71 ਫੀਸਦੀ; ਜਾਣੋ ਵਜ੍ਹਾ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹਥਿਆਰ ਰੱਖਣ ਵਾਲਿਆਂ ਲਈ ਵੱਡਾ Alert! ਲਾਇਸੈਂਸ ਹੋ ਜਾਣਗੇ ਰੱਦ
ਹਥਿਆਰ ਰੱਖਣ ਵਾਲਿਆਂ ਲਈ ਵੱਡਾ Alert! ਲਾਇਸੈਂਸ ਹੋ ਜਾਣਗੇ ਰੱਦ
ਪਿਆਕੜਾਂ ਲਈ ਜ਼ਰੂਰੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਠੇਕੇ ਰਹਿਣਗੇ ਬੰਦ
ਪਿਆਕੜਾਂ ਲਈ ਜ਼ਰੂਰੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਠੇਕੇ ਰਹਿਣਗੇ ਬੰਦ
ਚਾਂਦੀ ਨੇ ਬਣਾਇਆ ਇਤਿਹਾਸ! 2 ਲੱਖ ਤੋਂ ਪਾਰ ਹੋਈ ਚਾਂਦੀ ਦੀ ਕੀਮਤ; ਸੋਨਾ ਨੇ ਮਚਾਈ ਹਾਹਾਕਾਰ
ਚਾਂਦੀ ਨੇ ਬਣਾਇਆ ਇਤਿਹਾਸ! 2 ਲੱਖ ਤੋਂ ਪਾਰ ਹੋਈ ਚਾਂਦੀ ਦੀ ਕੀਮਤ; ਸੋਨਾ ਨੇ ਮਚਾਈ ਹਾਹਾਕਾਰ
ਵੱਧ ਗਈ ਖੁਦਰਾ ਮਹਿੰਗਾਈ ਦਰ, ਅਕਤੂਬਰ 'ਚ 0.25 ਫੀਸਦੀ ਦੇ ਮੁਕਾਬਲੇ ਨਵੰਬਰ 'ਚ 0.71 ਫੀਸਦੀ; ਜਾਣੋ ਵਜ੍ਹਾ
ਵੱਧ ਗਈ ਖੁਦਰਾ ਮਹਿੰਗਾਈ ਦਰ, ਅਕਤੂਬਰ 'ਚ 0.25 ਫੀਸਦੀ ਦੇ ਮੁਕਾਬਲੇ ਨਵੰਬਰ 'ਚ 0.71 ਫੀਸਦੀ; ਜਾਣੋ ਵਜ੍ਹਾ
18-19 ਤਰੀਕ ਨੂੰ ਲੈਕੇ ਕਿਸਾਨਾਂ ਦਾ ਵੱਡਾ ਐਲਾਨ, 20 ਤਰੀਕ ਨੂੰ ਰੇਲ ਰੋਕੋ ਅੰਦੋਲਨ ਦੀ ਦਿੱਤੀ ਚੇਤਾਵਨੀ
18-19 ਤਰੀਕ ਨੂੰ ਲੈਕੇ ਕਿਸਾਨਾਂ ਦਾ ਵੱਡਾ ਐਲਾਨ, 20 ਤਰੀਕ ਨੂੰ ਰੇਲ ਰੋਕੋ ਅੰਦੋਲਨ ਦੀ ਦਿੱਤੀ ਚੇਤਾਵਨੀ
ਪੰਜਾਬ ਦੇ ਇਸ ਜ਼ਿਲ੍ਹੇ 'ਚ High Alert, ਸਾਰੇ ਸਕੂਲ ਕਰਵਾਏ ਬੰਦ
ਪੰਜਾਬ ਦੇ ਇਸ ਜ਼ਿਲ੍ਹੇ 'ਚ High Alert, ਸਾਰੇ ਸਕੂਲ ਕਰਵਾਏ ਬੰਦ
IPL 2026 ਨਿਲਾਮੀ 'ਚ ਇਨ੍ਹਾਂ ਖਿਡਾਰੀਆਂ ਨੂੰ ਮਿਲ ਸਕਦੀ ਮੋਟੀ ਰਕਮ, ਦੇਖੋ ਲਿਸਟ 'ਚ ਕੌਣ-ਕੌਣ ਸ਼ਾਮਲ
IPL 2026 ਨਿਲਾਮੀ 'ਚ ਇਨ੍ਹਾਂ ਖਿਡਾਰੀਆਂ ਨੂੰ ਮਿਲ ਸਕਦੀ ਮੋਟੀ ਰਕਮ, ਦੇਖੋ ਲਿਸਟ 'ਚ ਕੌਣ-ਕੌਣ ਸ਼ਾਮਲ
ਈ-ਰਿਕਸ਼ਾ ‘ਚ ਮਿਲਿਆ ਮੀਟ! ਮੱਚੀ ਹਫੜਾ-ਦਫੜੀ, ਬਣਿਆ ਤਣਾਅ ਦਾ ਮਾਹੌਲ
ਈ-ਰਿਕਸ਼ਾ ‘ਚ ਮਿਲਿਆ ਮੀਟ! ਮੱਚੀ ਹਫੜਾ-ਦਫੜੀ, ਬਣਿਆ ਤਣਾਅ ਦਾ ਮਾਹੌਲ
Embed widget