ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਇਨ੍ਹੀਂ ਦਿਨੀਂ ਕਿਸਾਨੀ ਅੰਦੋਲਨ ਬਾਰੇ ਆਪਣੀਆਂ ਟਿੱਪਣੀਆਂ ਨੂੰ ਲੈ ਕੇ ਕਾਫ਼ੀ ਵਿਵਾਦਾਂ ਵਿੱਚ ਘਿਰ ਗਈ ਹੈ। ਓਥੇ ਹੀ,ਹੁਣ ਬਿਗ ਬੌਸ ਫੇਮ ਹਿਮਾਂਸ਼ੀ ਖੁਰਾਣਾ ਨੇ ਜਾਣਕਾਰੀ ਦਿੱਤੀ ਹੈ ਕਿ ਕੰਗਨਾ ਨੇ ਉਸਨੂੰ ਟਵਿੱਟਰ 'ਤੇ ਬਲੌਕ ਕਰ ਦਿੱਤਾ ਹੈ ਤੇ ਇਸ ਦੀ ਸੋਸ਼ਲ ਮੀਡੀਆ 'ਤੇ ਹੁਣ ਕਾਫੀ ਚਰਚਾ ਵੀ ਹੋ ਰਹੀ ਹੈ।ਦਰਅਸਲ, ਰਣਜੀਤ ਬਾਵਾ , ਐਮੀ ਵਿਰਕ ਤੋਂ ਲੈ ਕੇ ਹਿਮਾਂਸ਼ੀ ਖੁਰਾਣਾ ਵਰਗੀਆਂ ਕਈ ਪੰਜਾਬੀ ਹਸਤੀਆਂ ਨੇ ਕਿਸਾਨੀ ਲਹਿਰ ਵਿਰੁੱਧ ਕੰਗਣਾ ਦੇ ਟਵੀਟ ਤੋਂ ਬਾਅਦ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਇਹ ਕਲਾਕਾਰ ਕੰਗਨਾ ਦੀਆਂ ਟਿੱਪਣੀਆਂ ਦੀ ਅਲੋਚਨਾ ਕਰ ਰਹੇ ਸਨ,