ਚੋਣਾਂ ਤੋਂ ਪਹਿਲਾਂ ਅਧਿਕਾਰੀਆਂ ਦੇ ਟ੍ਰਾਂਸਫਰ, ਫਿਰੋਜ਼ਪੁਰ ਦਾ SSP ਬਦਲਿਆ
ਪੰਜਾਬ ਪੁਲਿਸ ਦੇ ਸਿਨੀਅਰ ਅਧਿਕਾਰੀਆਂ 'ਚ ਵੱਡਾ ਫੇਰ ਬਦਲ ਹੋਇਆ ਹੈ।ਇਸ 'ਚ ਵੱਡੀ ਖ਼ਬਰ ਇਹ ਹੈ ਕਿ SSP ਫਿਰੋਜ਼ਪੁਰ ਹਰਮਦੀਪ ਸਿੰਘ ਹੰਸ ਨੂੰ ਦਾ ਟ੍ਰਾਂਸਫਰ ਕਰਕੇ ਕਮਾਂਡੈਂਟ, 3 IRB ਲਾਇਆ ਗਿਆ ਹੈ।ਇਸ ਤੋਂ ਇਲਾਵਾ ਕਈ IPS ਅਤੇ DSP ਵੀ ਬਦਲੇ ਗਏ ਹਨ।
ਚੰਡੀਗੜ੍ਹ: ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। 34 IAS ਅਤੇ PCS ਅਧਿਕਾਰੀਆਂ ਨੂੰ ਇੱਥੋਂ ਬਦਲ ਦਿੱਤਾ ਗਿਆ ਹੈ। ਸਰਕਾਰ ਨੇ IAS ਅਧਿਕਾਰੀ ਫਰੀਦਕਾਰੋਟ ਦੇ ਡਿਪਟੀ ਕਮਿਸ਼ਨਰ ਵਿਮਲ ਸੇਤੀਆ ਨੂੰ ਟਰਾਂਸਪੋਰਟ ਵਿੱਚ ਖਾਲੀ ਪਈ ਪੋਸਟ ’ਤੇ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਥਾਂ ਨਵਾਂਸ਼ਹਿਰ ਦੇ ਏਡੀਸੀ ਹਰਬੀਰ ਸਿੰਘ ਨੂੰ ਨਵਾਂ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਕਪੂਰਥਲਾ ਦੇ ਵਧੀਕ ਡਿਪਟੀ ਕਮਿਸ਼ਨਰ ਆਦਿਤਿਆ ਉੱਪਲ, ਜੋ ਨਗਰ ਨਿਗਮ ਦੇ ਇੰਚਾਰਜ ਵੀ ਸਨ, ਨੂੰ ਹੁਣ ਵਧੀਕ ਡਿਪਟੀ ਕਮਿਸ਼ਨਰ, ਸ਼ਹਿਰੀ ਵਿਕਾਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।ਵੱਡੀ ਖ਼ਬਰ ਹੈ ਕਿ ਫਿਰੋਜ਼ਪੁਰ ਦੇ SSP ਹਰਮਨਦੀਪ ਸਿੰਘ ਹੰਸ ਦਾ ਵੀ ਟ੍ਰਾਂਸਫਰ ਕਰ ਦਿੱਤਾ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਕਪੂਰਥਲਾ ਅਨੁਪਮ ਕਲੇਰ ਨੂੰ ਵਧੀਕ ਡਿਪਟੀ ਕਮਿਸ਼ਨਰ, ਤਰਨਤਾਰਨ, ਜਗਵਿੰਦਰ ਸਿੰਘ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ, ਤਰਨਤਾਰਨ ਨੂੰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਗੁਰਦਾਸਪੁਰ ਲਗਾਇਆ ਗਿਆ ਹੈ। ਗੁਰਦਾਸਪੁਰ ਵਿੱਚ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਦਾ ਕੰਮ ਦੇਖ ਰਹੀ ਪੀਸੀਐਸ ਅਧਿਕਾਰੀ ਅਮਨਦੀਪ ਕੌਰ ਘੁੰਮਣ ਨੂੰ ਐਸਡੀਐਮ ਮਜੀਠਾ ਲਾਇਆ ਗਿਆ ਹੈ।
ਮਜੀਠਾ ਦੇ ਮੌਜੂਦਾ ਐਸਡੀਐਮ ਪੀਸੀਐਸ ਅਧਿਕਾਰੀ ਅਮਨਪ੍ਰੀਤ ਸਿੰਘ ਨੂੰ ਐਸਡੀਐਮ ਗੁਰਦਾਸਪੁਰ, ਜਦੋਂਕਿ ਐਸਡੀਐਮ ਗੁਰਦਾਸਪੁਰ ਸੁਮਿਤ ਮੁੱਧ ਨੂੰ ਅਰਬਨ ਅਸਟੇਟ ਅਫਸਰ ਜਲੰਧਰ ਲਾਇਆ ਗਿਆ ਹੈ। ਸੁਮਿਤ ਨੂੰ ਜਲੰਧਰ ਵਿੱਚ ਵਧੀਕ ਸਹਾਇਕ ਕਮਿਸ਼ਨਰ (ਸ਼ਿਕਾਇਤ) ਦਾ ਚਾਰਜ ਵੀ ਦਿੱਤਾ ਗਿਆ ਹੈ। ਜਲੰਧਰ ਦੇ ਵਧੀਕ ਸਹਾਇਕ ਕਮਿਸ਼ਨਰ (ਸ਼ਿਕਾਇਤ) ਪੀਸੀਐਸ ਅਧਿਕਾਰੀ ਰਣਦੀਪ ਸਿੰਘ ਨੂੰ ਕਲੈਕਟਰ, ਇੰਪਰੂਵਮੈਂਟ ਟਰੱਸਟ ਸੁਲਤਾਨਪੁਰ ਲੋਧੀ ਦੇ ਨਾਲ-ਨਾਲ ਐਸਡੀਐਮ ਸੁਲਤਾਨਪੁਰ ਲੋਧੀ ਦਾ ਚਾਰਜ ਦਿੱਤਾ ਗਿਆ ਹੈ। ਸੁਲਤਾਨਪੁਰ ਲੋਧੀ ਵਿੱਚ ਇਨ੍ਹਾਂ ਸਾਰੇ ਕੰਮਾਂ ਦੀ ਦੇਖ ਰੇਖ ਕਰ ਰਹੇ ਪੀਸੀਐਸ ਅਧਿਕਾਰੀ ਰਣਜੀਤ ਸਿੰਘ ਨੂੰ ਕਪੂਰਥਲਾ ਵਿੱਚ ਸਹਾਇਕ ਕਮਿਸ਼ਨਰ ਲਾਇਆ ਗਿਆ ਹੈ।