ਪੜਚੋਲ ਕਰੋ
Advertisement
Mohali News : ਅੱਤਵਾਦੀ ਹਮਲੇ ਦੇ ਇਨਪੁਟਸ ਤੋਂ ਬਾਅਦ ਨਿਊ ਚੰਡੀਗੜ੍ਹ ਵਿੱਚ ਵਧਾਈ ਗਈ ਸੁਰੱਖਿਆ , ਪੁਲਿਸ ਨੇ ਬੱਸਾਂ ਦੀ ਕੀਤੀ ਚੈਕਿੰਗ
ਨਿਊ ਚੰਡੀਗੜ੍ਹ ਵਿਖੇ ਕੈਂਸਰ ਹਸਪਤਾਲ ਦੇ ਉਦਘਾਟਨ ਲਈ 24 ਅਗਸਤ ਨੂੰ ਪਹੁੰਚ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਤੋਂ ਪਹਿਲਾਂ ਕੇਂਦਰ ਦੀਆਂ ਖੁਫੀਆ ਏਜੰਸੀਆਂ ਨੇ ਚੰਡੀਗੜ੍ਹ ਅਤੇ ਮੋਹਾਲੀ ਵਿਚ ਅੱਤਵਾਦੀ ਹਮਲੇ ਦੇ ਇਨਪੁਟਸ ਤੋਂ ਮਿਲਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਅਲਰਟ ਹੋ ਗਈ ਹੈ।
ਚੰਡੀਗੜ੍ਹ : ਨਿਊ ਚੰਡੀਗੜ੍ਹ ਵਿਖੇ ਕੈਂਸਰ ਹਸਪਤਾਲ ਦੇ ਉਦਘਾਟਨ ਲਈ 24 ਅਗਸਤ ਨੂੰ ਪਹੁੰਚ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਤੋਂ ਪਹਿਲਾਂ ਕੇਂਦਰ ਦੀਆਂ ਖੁਫੀਆ ਏਜੰਸੀਆਂ ਨੇ ਚੰਡੀਗੜ੍ਹ ਅਤੇ ਮੋਹਾਲੀ ਵਿਚ ਅੱਤਵਾਦੀ ਹਮਲੇ ਦੇ ਇਨਪੁਟਸ ਤੋਂ ਮਿਲਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਅਲਰਟ ਹੋ ਗਈ ਹੈ। ਐਤਵਾਰ ਨੂੰ ਪੁਲਿਸ ਅਧਿਕਾਰੀਆਂ ਨੇ ਸਰਕਾਰੀ ਇਮਾਰਤਾਂ, ਧਾਰਮਿਕ ਸਥਾਨਾਂ, ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ਦੀ ਚੈਕਿੰਗ ਕੀਤੀ।
ਇਸ ਦੌਰਾਨ ਸ਼ੱਕੀ ਥਾਵਾਂ 'ਤੇ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਗਈ ਤਾਂ ਜੋ ਸ਼ੱਕੀ ਵਿਅਕਤੀ ਦੀ ਸੂਚਨਾ ਮਿਲਦਿਆਂ ਹੀ ਕਾਰਵਾਈ ਕੀਤੀ ਜਾ ਸਕੇ। ਹਾਲਾਂਕਿ ਤਲਾਸ਼ੀ ਮੁਹਿੰਮ ਦੇ ਤਹਿਤ ਪੁਲਿਸ ਨੇ ਬੱਸ, ਵਾਹਨ ਅਤੇ ਹੋਰ ਵਾਹਨਾਂ ਨੂੰ ਰੋਕ ਕੇ ਚੈਕਿੰਗ ਕੀਤੀ। ਜਦੋਂ ਕਿ ਪੁਲਿਸ ਮੁਲਾਜ਼ਮਾਂ ਨੇ ਬੱਸਾਂ ਦੇ ਅੰਦਰ ਜਾ ਕੇ ਸਵਾਰੀਆਂ ਦੇ ਬੈਗ ਅਤੇ ਹੋਰ ਸਮਾਨ ਖੋਲ੍ਹ ਕੇ ਤਲਾਸ਼ੀ ਲਈ।
ਅਚਨਚੇਤ ਕੀਤੀ ਬੱਸਾਂ ਅਤੇ ਸ਼ੱਕੀ ਵਾਹਨਾਂ ਦੀ ਜਾਂਚ
ਸ਼ਹਿਰ ਵਿੱਚ ਸਾਰੇ ਅਹਿਮ ਸਥਾਨਾਂ, ਇਮਾਰਤਾਂ, ਧਾਰਮਿਕ ਸਥਾਨਾਂ ਦੀ ਸੁਰੱਖਿਆ ਵਧਾ ਕੇ ਅਚਨਚੇਤ ਜਾਂਚ ਸ਼ੁਰੂ ਕੀਤੀ ਗਈ। ਇਸ ਦੌਰਾਨ ਐਸਪੀ ਸਿਟੀ ਅਕਾਸ਼ਦੀਪ ਸਿੰਘ ਔਲਖ ਦੀ ਅਗਵਾਈ ਹੇਠ ਦਾਰਾ ਸਟੂਡੀਓ ਨੇੜੇ ਹੋਰਨਾਂ ਸ਼ਹਿਰਾਂ ਅਤੇ ਰਾਜਾਂ ਤੋਂ ਆਉਣ ਵਾਲੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਡੀਐਸਪੀ ਸਿਟੀ-2 ਹਰਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਸ਼ੱਕੀ ਵਾਹਨਾਂ ਨੂੰ ਰੋਕ ਕੇ ਚੈਕਿੰਗ ਕੀਤੀ ਗਈ। ਜਦਕਿ ਫੇਜ਼-1 ਥਾਣੇ ਦੀ ਟੀਮ ਨੇ ਵੀ ਸਾਰੇ ਵਾਹਨਾਂ ਦੀ ਚੈਕਿੰਗ ਕੀਤੀ। ਡੀ.ਐਸ.ਪੀ.-2 ਸਿਮਰਨਜੀਤ ਸਿੰਘ ਬੱਲ ਦੀ ਦੇਖ-ਰੇਖ ਹੇਠ ਫੇਜ਼-11 ਦੇ ਸਾਰੇ ਅਹਿਮ ਸਥਾਨਾਂ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਗਿਆ। ਫੇਜ਼-11 ਦੇ ਸਟੇਸ਼ਨ ਇੰਚਾਰਜ ਗਗਨਦੀਪ ਸਿੰਘ ਖੁਦ ਤਲਾਸ਼ੀ ਮੁਹਿੰਮ ਦੀ ਨਿਗਰਾਨੀ ਕਰਦੇ ਰਹੇ।
ਖੁਫੀਆ ਵਿਭਾਗ ਦੇ ਦਫਤਰ 'ਤੇ ਕੀਤਾ ਗਿਆ ਸੀ ਆਰਪੀਜੀ ਨਾਲ ਹਮਲਾ
ਦੱਸ ਦਈਏ ਕਿ ਮਈ 'ਚ ਅੱਤਵਾਦੀਆਂ ਨੇ ਸੈਕਟਰ-77 'ਚ ਪੰਜਾਬ ਪੁਲਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਦੀ ਇਮਾਰਤ 'ਤੇ ਆਰਪੀਜੀ ਨਾਲ ਹਮਲਾ ਕੀਤਾ ਸੀ। ਇਸ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਦੀ ਸੁਰੱਖਿਆ ਵਿਵਸਥਾ ਹੀ ਸਵਾਲਾਂ ਦੇ ਘੇਰੇ 'ਚ ਆ ਗਈ ਹੈ। ਇਸ ਵਾਰਦਾਤ ਦੇ ਪਿੱਛੇ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰਦਿਆਂ ਪੁਲੀਸ ਨੇ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਖੁਫ਼ੀਆ ਵਿਭਾਗ ਦੇ ਮੁੱਖ ਦਫ਼ਤਰ ’ਤੇ ਹੋਏ ਹਮਲੇ ਨੇ ਪੁਲੀਸ ਦੀ ਕਾਰਜਪ੍ਰਣਾਲੀ ਦਾ ਪਰਦਾਫਾਸ਼ ਕਰ ਦਿੱਤਾ ਹੈ। ਐਤਵਾਰ ਨੂੰ ਪੰਜਾਬ ਪੁਲਿਸ ਦੇ ਖੁਫੀਆ ਵਿਭਾਗ ਦੀ ਇਮਾਰਤ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।
Follow Uncategorized News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਜਲੰਧਰ
ਪੰਜਾਬ
Advertisement