ਪੜਚੋਲ ਕਰੋ
Amritsar Breaking News : ਬੱਚਿਆਂ ਦੀ ਲੜਾਈ ਬਣੀ ਵੱਡਾ ਵਿਵਾਦ, ਲੰਬੜਦਾਰ ਦਾ ਗੋਲੀਆਂ ਮਾਰ ਕੇ ਕਤਲ
ਬੱਚਿਆਂ ਦੀ ਲੜਾਈ ਬਣੀ ਵੱਡਾ ਵਿਵਾਦ, ਲੰਬੜਦਾਰ ਦਾ ਗੋਲੀਆਂ ਮਾਰ ਕੇ ਕਤਲ
ਕੱਥੂਨੰਗਲ ਦੇ ਨਜ਼ਦੀਕ ਪੈਂਦਾ ਪਿੰਡ ਸਰਹਾਲਾ ਦੇ ਮੌਜੂਦਾ ਲੰਬਰਦਾਰ ਦੇ ਮਾਰੀਆਂ ਗੋਲੀਆਂ
ਸਕੂਲ ਦੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਹੋਈ ਸੀ ਲੜਾਈ ਛੋਟੇ ਬੱਚਿਆਂ ਦੀ ਲੜਾਈ ਬਣ ਗਈ ਖੂਨੀ ਝੜਪ
ਜਿਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਦੇ ਲਈ ਭੇਜਿਆ ਗਿਆ
ਲੰਬੜਦਾਰ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।
ਮੌਕੇ ਤੇ ਪਹੁੰਚ ਕੇ ਪੁਲਿਸ ਕਰ ਰਹੀ ਇਸ ਮਾਮਲੇ ਦੀ ਜਾਂਚ
ਅੰਮ੍ਰਿਤਸਰ ਦੇ ਕੱਥੂਨੰਗਲ ਦੇ ਨਾਲ ਲੱਗਦੇ ਪਿੰਡ ਸਰਹਾਲਾ ਵਿਖੇ ਮੌਜੂਦਾ ਲੰਬੜਦਾਰ ਨੂੰ ਉਸਦੇ ਹੀ ਪਿੰਡ ਵਾਲੇ ਇੱਕ ਫੌਜੀ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ। ਸਕੂਲ ਦੇ ਵਿੱਚ ਛੋਟੇ ਬੱਚਿਆਂ ਦੀ ਹੋਈ ਸੀ ਲੜਾਈ ਉਸ ਲੜਾਈ ਨੂੰ ਲੈ ਕੇ ਲੰਬਰਦਾਰ ਦੇ ਉੱਪਰ ਇੱਕ ਫੌਜੀ ਵੱਲੋਂ ਚਲਾਈਆਂ ਗਈਆਂ ਗੋਲੀਆਂ ਦੱਸਿਆ ਜਾ ਰਿਹਾ ਹੈ ਕਿ ਚਾਰ ਤੋਂ ਪੰਜ ਗੋਲੀਆਂ ਲੰਬਰਦਾਰ ਦੇ ਲੱਗਿਆਂ ਜਿਸ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਭੇਜਿਆ ਗਿਆ ਸੀ ਲੇਕਿਨ ਇਲਾਜ ਦੌਰਾਨ ਲੰਬੜਦਾਰ ਦੀ ਮੌਤ ਹੋ ਗਈ .
ਜਾਂਚ ਕਰਨ ਲਈ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿੰਡ ਦੇ ਹੀ ਵਿਅਕਤੀ ਵਲੋਂ ਪੰਜ ਸਾਥੀਆਂ ਨਾਲ ਗੋਲੀਆਂ ਮਾਰ ਕੇ ਨੰਬਰਦਾਰ ਦਾ ਕਤਲ ਕਰ ਦਿੱਤਾ ਹੈ
ਹੋਰ ਵੇਖੋ






















