ਪੜਚੋਲ ਕਰੋ
Ludhiana 'ਚ ਲੁੱਟੇਰਿਆਂ ਦੇ ਹੌਂਸਲੇ ਬੁਲੰਦ, ਔਰਤ ਦੇ ਗਲੇ ਪਾਈ ਸੋਨੇ ਦੀ ਚੇਨ ਖੋਹੀ, CCTV 'ਚ ਕੈਦ ਹੋਈ ਘਟਨਾ
ਪੰਜਾਬ ਦੇ ਲੁਧਿਆਣਾ (Ludhiana) ਸ਼ਹਿਰ 'ਚ ਲੁੱਟ-ਖੋਹ (snatching) ਦੀਆਂ ਘਟਨਾਵਾਂ 'ਚ ਕਮੀ ਨਹੀਂ ਆ ਰਹੀ ਹੈ। ਬਦਮਾਸ਼ ਹੁਣ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਸੇ ਤਰ੍ਹਾਂ ਦੀ ਘਟਨਾ ਥਾਣਾ ਦੁੱਗਰੀ ਦੇ ਫੇਜ਼-3 ਇਲਾਕੇ 'ਚ ਵਾਪਰੀ, ਜਿੱਥੇ ਬਾਈਕ ਸਵਾਰ ਬਦਮਾਸ਼ਾਂ ਨੇ ਘਰ ਦੇ ਬਾਹਰ ਗਲੀ 'ਚ ਕੁੱਤੇ ਨੂੰ ਬਿਸਕੁਟ ਖੁਆ ਰਹੀ ਔਰਤ ਦੇ ਗਲੇ 'ਚੋਂ ਸੋਨੇ ਦੀ ਚੇਨ ਖੋਹ ਲਈ। ਇਹ ਸਾਰੀ ਘਟਨਾ ਘਰ ਦੇ ਬਾਹਰ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ।
ਹੋਰ ਵੇਖੋ

















