ਮਜੀਠੀਆ ਦੇ ਹੱਕ 'ਚ ਆਈਆਂ ਬੀਬੀਆਂ ਨੂੰ ਪੁਲਿਸ ਨੇ ਰੋਕਿਆ| Sukhbir Badal | ਪੰਜਾਬ ਵਿੱਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਫਸੇ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਮੋਹਾਲੀ ਅਦਾਲਤ ਵਿੱਚ ਪੇਸ਼ੀ ਦੌਰਾਨ ਮਾਹੌਲ ਤਣਾਅਪੂਰਨ ਹੋ ਗਿਆ। ਇਸ ਮੌਕੇ ਸੁਖਬੀਰ ਬਾਦਲ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤੇ ਪੂਰੇ ਪੰਜਾਬ ਵਿੱਚ ਵਰਕਰਾਂ ਦੀ ਵੀ ਧਰ ਪਕੜ ਹੋਈ। ਇਸ ਮੌਕੇ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਨੂੰ ਰੱਜ ਕੇ ਕੋਸਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਹੰਕਾਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਲਗਾਈ ਅਣਐਲਾਨੀ ਐਂਮਰਜੈਂਸੀ ! ਇਹ ਸਾਨੂੰ ਗ੍ਰਿਫਤਾਰ ਕਰਕੇ ਡਰਾ ਨਹੀਂ ਸਕਦੇ ! ਇੱਕ ਇੱਕ ਅਕਾਲੀ ਵਰਕਰ ਆਪ ਸਰਕਾਰ ਦੇ ਧੱਕੇ ਅੱਗੇ ਡੱਟ ਕੇ ਖੜੇਗਾ ਤੇ ਲੜਾਈ ਲੜੇਗਾ !ਭਗਵੰਤ ਮਾਨ ਦੀ ਬੌਖਲਾਹਟ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਬੁਲੰਦ ਹੌਂਸਲੇ ਦੇਖ ਘਬਰਾ ਗਿਆ ਹੈ