ਮਜੀਠੀਆ ਦੇ ਹੱਕ 'ਚ ਬੋਲੇ ਕੇ,ਕੈਪਟਨ ਅਮਰਿੰਦਰ ਨੇ CM ਮਾਨ ਨਾਲ ਫਸਾਏ ਸਿੰਙ
ਪੰਜਾਬ ਵਿਧਾਨ ਸਭਾ ਚੋਣਾ ਤੋ ਪਹਿਲਾ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਐਕਟਿਵ ਹੋ ਗਏ ਨੇ.... ਕੈਪਟਨ ਨੇ ਮਜੀਠੀਆ ਦੀ ਵਾਰ ਕਰਦੇ ਹੋਏ ਐਂਟਰੀ ਮਾਰੀ ਐ... ਕੈਪਟਨ ਨੇ ਫੈਸਬੁਕ ਤੇ ਆਮ ਆਦਮੀ ਪਾਰਟੀ ਖਿਲਾਫ ਬਿਆਨ ਕੀਤਾ ਐ.. ਤੇ ਆਪ ਦੀ ਧਕੇਸ਼ਾਹੀ ਖਿਲਾਫ ਪੋਸਟ ਕੀਤੀ ਐ... ਜਿਸਦਾ ਜਵਾਬ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੇ ਖੁਦ ਆ ਕੇ ਦਿਤਾ ਐ... ਕੈਪਟਨ ਨੇ ਕੀ ਲਿਖਿਆ ਐ ਉਹ ਵੀ ਤੁਹਾਨੂੰ ਦਸ ਦੇਈਏ.....ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ ਕੇਸ ਨੁੂੰ 'ਸਿਆਸੀ ਬਦਲਾ' ਦੱਸਦਿਆਂ 'ਆਪ' ਸਰਕਾਰ 'ਤੇ ਟਿੱਪਣੀ ਕੀਤੀ ਸੀ, ਜਿਸ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕੈਪਟਨ ਉਤੇ ਮੋੜਵਾਂ ਵਾਰ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਹੈ: " ਕੈਪਟਨ ਸਾਹਬ ਅੱਜ ਤੁਹਾਨੁੂੰ ਡਰੱਗ ਤਸਕਰਾਂ ਦੇ ਮਨੁੱਖੀ ਹੱਕਾਂ ਦੀ ਚਿੰਤਾ ਹੋ ਗਈ, ਜਦੋਂ ਲੋਕਾਂ ਦੇ ਪੁੱਤ ਤੁਹਾਡੇ ਅਤੇ ਤੁਹਾਡੇ ਭਤੀਜੇ ਦੇ ਰਾਜ ਵਿੱਚ ਤੜਫ਼-ਤੜਫ਼ ਕੇ ਮਰ ਰਹੇ ਸੀ, ਉਸ ਵੇਲੇ ਤੁਸੀਂ ਮਹਿਫ਼ਲਾਂ ਵਿੱਚ ਬੇੈਠੇ ਸੀ। ਹੁਣ ਪੰਜਾਬ ਨੁੂੰ ਤੁਹਾਡੇ ਸਾਰਿਆਂ ਦੇ ਦੋਗਲੇ ਚਿਹਰਿਆਂ ਦਾ ਪਤਾ ਲੱਗ ਗਿਆ ਹੈ, ਪਰ ਅਫ਼ਸੋਸ ਬਹੁਤ ਕੁਝ ਗਵਾ ਕੇ। ਭਾਜਪਾ ਹੁਣ ਤੁਹਾਡੇ ਬਿਆਨ ਨੁੂੰ ਨਿੱਜੀ ਕਹਿ ਕੇ ਖਹਿੜਾ ਛੁਡਾਏਗੀ, ਗੁਟਕਾ ਸਾਹਿਬ ਜੀ ਦੀ ਸਹੁੰ ਕਿੱਥੇ ਗਈ?" ਗ਼ੌਰਤਲਬ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਕੀਤੀ ਕਾਰਵਾਈ ਨੁੂੰ ਸਿਆਸੀ ਬਦਲਾ ਕਰਾਰ ਦਿੱਤਾ ਸੀ। ਉਨ੍ਹਾਂ ਇਸ ਕਾਰਵਾਈ ਦੀ ਨਿੰਦਾ ਕੀਤੀ ਸੀ।






















