ਅਮਨਦੀਪ ਕੌਰ ਦੀ ਜਮਾਨਤ ਅਰਜੀ ਤੇ ਆਇਆ ਫੈਸਲਾ
ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (STF) ਦੀ ਨੋਇਡਾ ਯੂਨਿਟ ਨੇ ਗਾਜ਼ੀਆਬਾਦ ਦੇ ਹਰਸ਼ਵਰਧਨ ਨੂੰ ਗ੍ਰਿਫ਼ਤਾਰ ਕਰਕੇ ਅਜਿਹਾ ਖੁਲਾਸਾ ਕੀਤਾ ਹੈ ਜਿਸ ਨੇ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਹਰਸ਼ਵਰਧਨ ਜੈਨ ਗਾਜ਼ੀਆਬਾਦ ਦੇ ਕਵੀਨਗਰ ਇਲਾਕੇ ਵਿੱਚ ਇੱਕ ਜਾਅਲੀ 'ਦੂਤਾਵਾਸ' ਚਲਾ ਰਿਹਾ ਸੀ। ਉਹ ਆਪਣੇ ਆਪ ਨੂੰ ਅਜਿਹੇ ਦੇਸ਼ਾਂ ਦਾ ਰਾਜਦੂਤ ਦੱਸਦਾ ਸੀ ਜੋ ਅਸਲ ਵਿੱਚ ਦੁਨੀਆ ਦੇ ਨਕਸ਼ੇ 'ਤੇ ਮੌਜੂਦ ਨਹੀਂ ਹਨ। ਇਹ ਨੈੱਟਵਰਕ ਨਾ ਸਿਰਫ਼ ਜਾਅਲੀ ਪਛਾਣ ਦੀ ਮਦਦ ਨਾਲ ਚੱਲ ਰਿਹਾ ਸੀ ਬਲਕਿ ਹਵਾਲਾ ਤੇ ਇਸ ਰਾਹੀਂ ਵਿਦੇਸ਼ੀ ਮੁਦਰਾ ਦੇ ਗੈਰ-ਕਾਨੂੰਨੀ ਸੰਚਾਲਨ ਵਰਗੀਆਂ ਗਤੀਵਿਧੀਆਂ ਨੂੰ ਵੀ ਅੰਜਾਮ ਦੇ ਰਿਹਾ ਸੀ।
ਐਸਟੀਐਫ ਦੀ ਜਾਂਚ ਤੋਂ ਪਤਾ ਲੱਗਿਆ ਕਿ ਹਰਸ਼ਵਰਧਨ ਜੈਨ ਆਪਣੇ ਆਪ ਨੂੰ 'ਮਾਈਕ੍ਰੋਨੇਸ਼ਨ' ਜਾਂ ਨਕਲੀ ਦੇਸ਼ਾਂ ਦਾ ਰਾਜਦੂਤ ਕਹਿੰਦਾ ਸੀ। ਉਸਨੇ West Arctica, Saborga, Poulvia, Lodonia ਦੇ ਨਾਮ 'ਤੇ ਦੂਤਾਵਾਸ ਖੋਲ੍ਹੇ ਸਨ। ਖਾਸ ਗੱਲ ਇਹ ਹੈ ਕਿ ਇੰਟਰਨੈੱਟ 'ਤੇ ਕਿਤੇ ਵੀ ਇਨ੍ਹਾਂ ਦੇਸ਼ਾਂ ਦਾ ਜ਼ਿਕਰ ਨਹੀਂ ਹੈ।






















