Nagar Council Election| Dera Baba Nanak ’ਤੇ ‘ਆਪ’ ਦਾ ਕਬਜ਼ਾ, TaranTaran ਤੇ Talwara 'ਚ ਜੋੜ-ਤੋੜ ਸ਼ੁਰੂ
Nagar Council Election| Dera Baba Nanak ’ਤੇ ‘ਆਪ’ ਦਾ ਕਬਜ਼ਾ, TaranTaran ਤੇ Talwara 'ਚ ਜੋੜ-ਤੋੜ ਸ਼ੁਰੂ
ਪੰਜਾਬ ਵਿੱਚ 2 ਮਾਰਚ ਯਾਨੀਕਿ ਐਤਵਾਰ ਨੂੰ ਹੋਈਆਂ ਨਗਰ ਕੌਂਸਲ ਡੇਰਾ ਬਾਬਾ ਨਾਨਕ, ਤਰਨ ਤਾਰਨ ਤੇ ਤਲਵਾੜਾ ਦੀਆਂ ਚੋਣਾਂ ਦਾ ਅਮਲ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਗਈਆਂ। ਚੋਣਾਂ ਦੌਰਾਨ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ (AAP) ਸਿਰਫ਼ ਨਗਰ ਕੌਂਸਲ ਡੇਰਾ ਬਾਬਾ ਨਾਨਕ ਵਿੱਚ ਸਪੱਸ਼ਟ ਬਹੁਮਤ ਹਾਸਲ ਕਰ ਸਕੀ ਹੈ। ਦੂਜੇ ਪਾਸੇ ਨਗਰ ਕੌਂਸਲ ਤਰਨ ਤਾਰਨ ਤੇ ਤਲਵਾੜਾ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਬਹੁਮਤ ਤੋਂ ਦੂਰ ਹਨ। ਸਿਆਸੀ ਧਿਰਾਂ ਨੇ ਨਗਰ ਕੌਂਸਲ ਤਰਨ ਤਾਰਨ ਤੇ ਤਲਵਾੜਾ ਵਿੱਚ ਪ੍ਰਧਾਨ ਬਣਾਉਣ ਲਈ ਜੋੜ-ਤੋੜ ਕਰਨਾ ਹੁਣੇ ਤੋਂ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਤਰਨ ਤਾਰਨ ਦੇ ਵਾਰਡ ਨੰਬਰ 3 ਦੀ ਚੋਣ ਮੁਲਤਵੀ ਕਰ ਦਿੱਤੀ ਗਈ ਹੈ, ਜਿੱਥੇ 4 ਮਾਰਚ ਨੂੰ ਵੋਟਾਂ ਪੈਣਗੀਆਂ।

















