ਨਵਾਂ Akali Dal ਚੁਣੇਗਾ ਨਵਾਂ ਪ੍ਰਧਾਨ, ਕੀ ਹੋਣਗੇ ਪੰਥਕ ਮਸਲੇ ਹੱਲ ? Abp Sanjha
ਸੰਗਰੂਰ ਦੇ ਪਿੰਡ ਸੋਹੀਆਂ ਕਲਾਂ ਦੀ ਪੰਚਾਇਤ ਨੇ ਲੈਂਡ ਪੁਲਿੰਗ ਨੀਤੀ ਦੇ ਵਿਰੋਧ ਵਿੱਚ ਵੱਡਾ ਫੈਸਲਾ ਲੈਂਦਿਆਂ ਹੋਇਆਂ ਪਿੰਡ ਪੱਧਰੀ ਮਤਾ ਪਾਸ ਕੀਤਾ ਹੈ। ਇਸ ਮਤੇ ਵਿੱਚ ਪਿੰਡ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਕਿਸੇ ਵੀ ਵਰਕਰ ਜਾਂ ਆਗੂ ਨੂੰ ਪਿੰਡ 'ਚ ਦਾਖਲ ਹੋਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਹੈ। ਪਿੰਡ ਵਾਲਿਆਂ ਨੇ ਪਿੰਡ ਦੇ ਸਾਰੇ ਐਂਟਰੀ ਪੁਆਇੰਟਾਂ 'ਤੇ ਫਲੈਕਸ ਬੋਰਡ ਲਾ ਦਿੱਤੇ ਹਨ। ਇਸ ਮਤੇ ਵਿੱਚ ਇਹ ਕਿਹਾ ਗਿਆ ਹੈ ਕਿ ਜਦੋਂ ਤੱਕ ਪੰਜਾਬ ਸਰਕਾਰ ਲੈਂਡ ਪੁਲਿੰਗ ਸਕੀਮ ਵਾਪਸ ਨਹੀਂ ਲੈਂਦੀ, ਆਮ ਆਦਮੀ ਪਾਰਟੀ ਦਾ ਪੂਰੀ ਤਰ੍ਹਾਂ ਬਾਈਕਾਟ ਰਹੇਗਾ।ਪਿੰਡ ਦੇ ਸਰਪੰਚ ਨੇ ਕਿਹਾ, "ਸਾਡਾ ਪਿੰਡ ਛੋਟਾ ਜਿਹਾ ਹੈ, ਪਰ ਲਗਭਗ 568 ਏਕੜ ਜ਼ਮੀਨ ਲੈਂਡ ਪੁਲਿੰਗ ਹੇਠ ਲਿਆਂਦੀ ਜਾ ਚੁੱਕੀ ਹੈ, ਸਾਡੇ ਨਾਲ ਨਾ ਹੀ ਕੋਈ ਮਸ਼ਵਰਾ ਹੋਇਆ, ਨਾ ਹੀ ਸਹਿਮਤੀ ਲਈ ਗੱਲ ਕੀਤੀ ਗਈ। ਅਸੀਂ ਇਸ ਸਕੀਮ ਦੇ ਸਖ਼ਤ ਵਿਰੋਧੀ ਹਾਂ।"

















