ਦੋ ਮੰਜਿਲਾ ਇਮਾਰਤ ਡਿੱਗੀ, 1 ਦੀ ਦਰਦਨਾਕ ਮੌਤ, 11 ਘੰਟੇ ਚੱਲਿਆ ਰੈਸਕਿਉ ਆਪਰੇਸ਼ਨ
ਦੋ ਮੰਜਿਲਾ ਇਮਾਰਤ ਡਿੱਗੀ, 1 ਦੀ ਦਰਦਨਾਕ ਮੌਤ, 11 ਘੰਟੇ ਚੱਲਿਆ ਰੈਸਕਿਉ ਆਪਰੇਸ਼ਨ
ਲੁਧਿਆਣਾ ਵਿੱਚ ਇੱਕ ਦੋ ਮੰਜ਼ਿਲਾ ਇਮਾਰਤ ਢਹਿ ਜਾਣ ਤੋਂ ਬਾਅਦ ਉੱਥੇ ਲਗਾਤਾਰ ਬਚਾਅ ਕਾਰਜ ਜਾਰੀ ਹੈ, ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ 11 ਘੰਟੇ ਦੇ ਬਚਾਅ ਕਾਰਜ ਤੋਂ ਬਾਅਦ 8 ਲੋਕਾਂ ਨੂੰ ਬਚਾਇਆ ਗਿਆ। ਬਚਾਅ ਕਾਰਜ ਸਾਰੀ ਰਾਤ ਜਾਰੀ ਰਹੇ। ਹੁਣ ਸਿਰਫ਼ ਇੱਕ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਇਸ ਹਾਦਸੇ ਤੋਂ ਬਾਅਦ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਲੁਧਿਆਣਾ ਵਿਖੇ ਇੱਕ ਫੈਕਟਰੀ ਦੀ ਇਮਾਰਤ ਡਿੱਗਣ ਦੀ ਖਬਰ ਮਿਲੀ ਹੈ। ਮੈਂ ਪ੍ਰਸਾਸ਼ਨ ਨੂੰ ਤੁਰੰਤ ਹਾਲਾਤ ਦਾ ਜਾਇਜ਼ਾ ਲੈਣ ਲਈ ਨਿਰਦੇਸ਼ ਜਾਰੀ ਕੀਤੇ ਹਨ। ਬਚਾਅ ਟੀਮਾਂ ਪਹੁੰਚ ਗਈਆਂ ਹਨ ਅਤੇ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਮਲ਼ਵੇ ਹੇਠ ਦੱਬੇ ਕਰਮਚਾਰੀਆਂ ਦੇ ਜਲਦ ਸੁਰੱਖਿਅਤ ਬਾਹਰ ਆਉਣ ਅਤੇ ਤੰਦਰੁਸਤ ਹੋਣ ਦੀ ਕਾਮਨਾਂ ਕਰਦਾ ਹਾਂ।






















