ਤਪਾ ਮੰਡੀ ਟਰੱਕ ਯੁਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਹੋਈ ਝੜਪ
ਬਰਨਾਲਾ ਦੀ ਤਪਾ ਮੰਡੀ ਟਰੱਕ ਯੂਨੀਅਨ (Truck Union) ਵਿੱਚ ਟਰੱਕ ਯੂਨੀਅਨ ਤਪਾ ਦੀ ਪ੍ਰਧਾਨਗੀ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਦੋ ਧੜਿਆਂ ਵਿੱਚ ਝੜਪ ਹੋ ਗਈ। ਸਾਬਕਾ ਪ੍ਰਧਾਨ ਤੇਜਿੰਦਰ ਸਿੰਘ ਦੇ ਹੱਕ 'ਚ ਟਰੱਕ ਅਪਰੇਟਰਾਂ ਨੇ ਦੂਜੇ ਪਾਸੇ ਕੀਤਾ ਵਿਰੋਧ । ਤਪਾ ਪੁਲੀਸ ਮਾਮਲੇ ਨੂੰ ਸ਼ਾਂਤ ਕਰਨ ਲਈ ਮੋਕੇ ਤੇ ਪਹੁੰਚੀ । ਪ੍ਰਧਾਨ ਦੇ ਅਹੁਦੇ ਲਈ ਆਪਣੀ ਦਾਅਵੇਦਾਰੀ ਦਿਖਾ ਰਹੀ ਆਮ ਆਦਮੀ ਪਾਰਟੀ ਦੀ ਦੂਜੀ ਧਿਰ ਟਰੱਕ ਯੂਨੀਅਨ ਦੇ ਅੰਦਰ ਦਾਖਲ ਹੋ ਗਈ ਅਤੇ ਟਰੱਕ ਯੂਨੀਅਨ ਦੇ ਦੋ ਪ੍ਰਧਾਨਾਂ ਵਿਚਕਾਰ ਟਰੱਕ ਸਮੇਤ ਜ਼ਬਰਦਸਤ ਲੜਾਈ ਹੋ ਗਈ....ਡੀਐਸਪੀ (DSP)ਤਪਾ ਮਾਨਵਜੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਨੇੜਲੇ ਥਾਣੇ ਦੇ ਐਸਐਚਓ ਅਤੇ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਮਾਮਲੇ ਵਿੱਚ ਪੁਲੀਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਨੇ ਵੀ ਕੁਝ ਨਹੀਂ ਕਿਹਾ....






















