68th National Film Awards 2022 'ਚ Asha Parekh ਨੂੰ ਦਾਦਾ ਸਾਹਿਬ ਫਾਲਕੇ ਐਵਾਰਡ, Ajay Devgn ਬਣੇ Best Actor Award
ਦਿੱਲੀ ਦੇ ਵਿਗਿਆਨ ਭਵਨ ਚ 68ਵਾਂ ਨੈਸ਼ਨਲ ਫਿਲਮ ਐਵਾਰਡ ਸਮਾਗਮ ਹੋਇਆ... ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਸਿਨੇਮਾ ਜਗਤ ਨਾਲ ਜੁੜੀਆਂ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ। ਆਸ਼ਾ ਪਾਰੇਖ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਬੈਸਟ ਐਕਟਰ ਦਾ ਖਿਤਾਬ ਇਸ ਵਾਰ ਦੋ ਅਦਾਕਾਰਾਂ ਦੇ ਨਾਂਅ ਰਿਹਾ। ਬਾਲੀਵੁੱਡ ਸਟਾਰ ਅਜੇ ਦੇਵਗਨ ਨੂੰ ਫਿਲਮ ਤਾਨਾਜੀ ਲਈ ਬੈਸਟ ਐਕਟਰ ਐਵਾਰਡ ਮਿਲਿਆ। ਨਾਲ ਹੀ ਸਾਊਥ ਦੇ ਸੁਪਰ ਸਟਾਰ ਸੂਰਿਆ ਨੂੰ ਫਿਲਮ ਸੂਰਾਰਾਈ ਪੋਤਰੂ ਲਈ ਬੈਸਟ ਐਕਟਰ ਦਾ ਖਿਤਾਬ ਮਿਲਿਆ। ਬੈਸਟ ਐਕਟ੍ਰੇਸ ਦਾ ਖਿਤਾਬ ਅਪਰਨਾ ਬਾਲਾ ਮੁਰਲੀ ਨੂੰ ਮਿਲਿਆ। ਬੈਸਟ ਡਾਇਰੈਕਟਰ ਰਹੇ ਮਲਯਾਲਮ ਦੇ ਡਾਇਰੈਕਟਰ ਸਚਿਦਾਨੰਦਨ ਕੇ ਆਰ। ਕੋਵਿਡ ਕਾਰਨ ਇਹ ਐਵਰਡ ਪਿਛਲੇ 2 ਸਾਲਾਂ ਤੋਂ ਪੋਸਟਪੋਨ ਹੋ ਰਹੇ ਸੀ। ਇਸ ਲਈ ਇਸ ਵਾਰ ਸਾਲ2020 ਦੀਆਂ ਫਿਲਮ ਨੂੰ ਵੀ ਸਨਮਾਨਿਤ ਕੀਤਾ ਗਿਆ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ ਨਾਲ ਇਸ ਐਵਾਰਡ ਸੇਰੇਮਨੀ ਚ 10 ਜੂਰੀ ਮੈਂਬਰ ਸ਼ਾਮਿਲ ਰਹੇ। ਖਾਸ ਗੱਲ ਇਹ ਰਹੀ ਕਿ ਇਸ ਵਾਰ ਜ਼ਿਆਦਾਤਰ ਐਵਾਰਡ ਸਾਊਥ ਇੰਡਸਟਰੀ ਦੇ ਹੱਥ ਆਏ। ਇਸ ਵਾਰ ਨੈਸ਼ਨਲ ਫਿਲਮ ਐਵਾਰਡ ਦੀ ਕੈਟੇਗੀ ਚ ਬੈਸਟ ਐਕਟਰਸ, ਫੀਚਰ ਫਿਲਮ, ਨੌਨ ਫੀਚਰ ਫਿਲਮ, ਫਿਲਮ ਦੀ ਬੈਸਟ ਰਾਈਟਿੰਗ ਸ਼ਣੇ ਦਾਦਾ ਸਾਹਿਬ ਫਾਲਕੇ ਐਵਾਰਡ 2020 ਵੀ ਸ਼ਾਮਿਲ ਰਿਹਾ।