ਪੜਚੋਲ ਕਰੋ
ਅਦਾਕਾਰਾ ਕ੍ਰਿਤੀ ਸੈਨੋਨ ਹੋਈ ਕੋਰੋਨਾ ਪੋਜ਼ੀਟਿ
ਬਾਲੀਵੁੱਡ ਅਦਾਕਾਰਾ ਕ੍ਰਿਤੀ ਸਨੋਂਨ ਕੋਰੋਨਾ ਪਾਜ਼ਿਟਿਵ ਪਾਈ ਗਈ ਹੈ. ਰਿਪੋਰਟਸ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕ੍ਰਿਤੀ ਸਨੋਂਨ ਰਾਜਕੁਮਾਰ ਰਾਓ ਨਾਲ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ, ਜਿਸ ਦੌਰਾਨ ਉਸ ਦੀ ਕੋਰਨਾ ਰਿਪੋਰਟਸ ਪਾਜ਼ਿਟਿਵ ਆਈਆਂ ਹਨ। ਹਾਲਾਂਕਿ ਅਭਿਨੇਤਰੀ ਨੇ ਫਿਲਹਾਲ ਉਸ ਦੇ ਕੋਰੋਨਾ ਪਾਜ਼ਿਟਿਵ ਹੋਣ ਦੀ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ ਹੈ। ਹਾਲ ਹੀ ਵਿੱਚ, ਕ੍ਰਿਤੀ ਸਨੋਂਨ ਨੇ ਫਲਾਈਟ ਚੋ ਇੱਕ ਤਸਵੀਰ ਸ਼ੇਅਰ ਕੀਤੀ ਸੀ , ਜਿਸ ਵਿੱਚ ਉਸਨੇ ਦੱਸਿਆ ਕਿ ਉਹ ਚੰਡੀਗੜ੍ਹ ਵਿੱਚ ਆਪਣੀ ਫਿਲਮ ਦਾ ਸ਼ੈਡਿਊਲ ਪੂਰਾ ਕਰਕੇ ਘਰ ਪਰਤ ਰਹੀ ਹੈ। ਕ੍ਰਿਤੀ ਬਾਰੇ ਦੀ ਖ਼ਬਰ ਮਿਲਦਿਆਂ ਹੀ ਕ੍ਰਿਤੀ ਦੇ ਫੈਨਜ਼ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ। ਹਾਲ ਹੀ ਵਿੱਚ ਵਰੁਣ ਧਵਨ, ਨੀਤੂ ਕਪੂਰ, ਮਨੀਸ਼ ਪਾਲ ਅਤੇ ਡਾਇਰੈਕਟਰ ਰਾਜ ਮਹਿਤਾ ਕੋਰੋਨਾ ਪਾਜ਼ਿਟਿਵ ਪਾਏ ਗਏ ਸਨ। ਇਹ ਸਾਰੇ ਅਭਿਨੇਤਾ ਚੰਡੀਗੜ੍ਹ ਵਿਚ 'ਜੁਗ ਜੁਗ ਜੀਓ' ਦੀ ਸ਼ੂਟਿੰਗ ਕਰ ਰਹੇ ਸਨ।
ਹੋਰ ਵੇਖੋ






















