(Source: ECI/ABP News)
Tv Actress Tunisha Sharma ਦੀ ਖ਼ੁਦਕੁਸ਼ੀ ਮਾਮਲਾ : ਤੁਨੀਸ਼ਾ ਦਾ Ex Boy friend Sheezan Khan ਗਿਰਫ਼ਤਾਰ
Tv Actress Tunisha Sharma ਦੀ ਖ਼ੁਦਕੁਸ਼ੀ ਮਾਮਲਾ : ਤੁਨੀਸ਼ਾ ਦਾ Ex Boy friend Sheezan Khan ਗਿਰਫ਼ਤਾਰ
#tunishasharma #suicide #sheezankhan #abpsanjha
ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਖ਼ੁਦਕੁਸ਼ੀ ਮਾਮਲਾ
ਤੁਨੀਸ਼ਾ ਸ਼ਰਮਾ ਦਾ ਐਕਸ ਬੁਆਏਫ੍ਰੈਂਡ ਗਿਰਫ਼ਤਾਰ
ਸ਼ਿਜਾਨ ਮੁਹੰਮਦ ਖਾਨ ਗ੍ਰਿਫ਼ਤਾਰ
20 ਸਾਲ ਦੀ ਸੀ ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ
ਟੀਵੀ ਸੀਰੀਅਲ ਦੇ ਸੈੱਟ 'ਤੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਟੀਵੀ ਦੀ ਮਸ਼ਹੂਰ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਸ਼ਨੀਵਾਰ ਨੂੰ ਟੀਵੀ ਸੀਰੀਅਲ ਦੇ ਸੈੱਟ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਤੁਨੀਸ਼ਾ ਨੇ ਡਿਪਰੈਸ਼ਨ ਕਾਰਨ ਖੁਦਕੁਸ਼ੀ ਕੀਤੀ ਹੈ। ਤੇ ਹੁਣ ਮੁੰਬਈ ਪੁਲਿਸ ਨੇ ਇਸ ਮਾਮਲੇ ਵਿੱਚ ਤੁਨੀਸ਼ਾ ਦੇ ਐਕਸ ਬੁਆਏਫ੍ਰੈਂਡ ਅਤੇ ਅਲੀ ਬਾਬਾ ਦਾਸਤਾਨ ਏ ਕਾਬੁਲ ਅਲੀ ਸੀਰੀਅਲ ਸਟਾਰ ਸ਼ੀਜ਼ਾਨ ਮੁਹੰਮਦ ਖਾਨ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਛੋਟੇ ਪਰਦੇ ਦੀ ਮਸ਼ਹੂਰ ਅਦਕਾਰਾ ਤੁਨੀਸ਼ਾ ਸ਼ਰਮਾ ਆਪਣੇ ਕੋ ਸਟਾਰ ਸ਼ਿਜਾਨ ਮੁਹੰਮਦ ਖਾਨ ਨਾਲ ਰਿਲੇਸ਼ਨਸ਼ਿਪ ਵਿੱਚ ਸੀ। ਹਾਲ ਹੀ ਸ਼ਿਜਾਨ ਨੇ ਤੁਨੀਸ਼ਾ ਸ਼ਰਮਾ ਨਾਲ ਬ੍ਰੇਕਅੱਪ ਕੀਤਾ ਸੀ। ਇਸ ਕਾਰਨ ਤੁਨੀਸ਼ਾ ਸ਼ਰਮਾ ਕਾਫ਼ੀ ਪ੍ਰੇਸ਼ਾਨ ਰਹਿਣ ਲੱਗੀ ਸੀ ਤੇ ਸ਼ਾਇਦ ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਸੈੱਟ 'ਤੇ ਹੀ ਮੌਤ ਨੂੰ ਗਲੇ ਲਗਾ ਲਿਆ।ਫਿਲਹਾਲ ਤੁਨੀਸ਼ਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਜੇਜੇ ਹਸਪਤਾਲ ਭੇਜ ਦਿੱਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਤੁਨੀਸ਼ਾ ਨੂੰ ਕੁਝ ਪੈਨਿਕ ਅਟੈਕ ਆਇਆ ਸੀ, ਫਿਰ ਉਸ ਨੇ ਇੱਕ ਡਾਕਟਰ ਨੂੰ ਦਿਖਾਇਆ ਸੀ। ਜਿਸ 'ਚ ਡਾਕਟਰ ਨੇ ਤੁਨੀਸ਼ਾ ਦੀ ਮਾਂ ਨੂੰ ਦੱਸਿਆ ਕਿ ਤੁਨੀਸ਼ਾ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਅਤੇ ਉਹ ਖੁਦਕੁਸ਼ੀ ਕਰਨ ਦੇ ਵੀ ਵਿਚਾਰ ਆ ਰਹੀ ਹੈ। ਇਸ ਕਾਰਨ ਤੁਨੀਸ਼ਾ ਦੀ ਮਾਂ ਦੇ ਦੋਸ਼ਾਂ ਦੇ ਆਧਾਰ 'ਤੇ ਸ਼ੀਜ਼ਾਨ ਖਾਨ (ਖਿਲਾਫ ਐੱਫ.ਆਈ.ਆਰ.ਦਰਜ ਕੀਤੀ ਗਈ ਹੈ।
ਉਧਰ ਪੁਲਿਸ ਨੇ ਸ਼ਿਜਾਨ ਮੁਹੰਮਦ ਖਾਨ ਦੇ ਖਿਲਾਫ ਵਾਲੀਵ ਪੁਲਿਸ ਵਿੱਚ ਐਫਆਈਆਰ ਦਰਜ ਕੀਤੀ ਅਤੇ ਉਸਨੂੰ ਗਿਰਫਤਾਰ ਕਰ ਲਿਆ ਗਿਆ। ਸਿਜ਼ਾਂ ਖਿਲਾਫ ਆਈ.ਪੀ.ਸੀ. ਧਾਰਾ 306 , ਖ਼ੁਦਕੁਸ਼ੀ ਲਈ ਉਕਸਾਉਣ ਨੂੰ ਲੈ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
![Kuljinder Singh Sidhu Interview On Gurmukh | Kable Onle | Gurmukh releasing one OTT](https://feeds.abplive.com/onecms/images/uploaded-images/2025/01/21/b324910d5795f15d4596107c555f135717374710228011149_original.jpg?impolicy=abp_cdn&imwidth=470)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)