ਪੜਚੋਲ ਕਰੋ
ਪੰਜਾਬੀ ਫਿਲਮ Bajre Da Sitta ਦੀ ਸਕ੍ਰੀਨਿੰਗ 'ਤੇ ABP Sanjha ਨਾਲ Tania ਦੀ ਖਾਸ ਇੰਟਰਵਿਊ
ਪੰਜਾਬੀ ਫਿਲਮ 'ਬਾਜਰੇ ਦਾ ਸਿੱਟਾ' ਸਿਨੇਮਾ ਘਰਾਂ ਦੇ ਵਿਚ ਛਾ ਗਈ ਹੈ। ਇਸ ਫਿਲਮ ਦੀ ਖਾਸ ਸਕਰੀਨਿੰਗ 'ਤੇ ਸਿਤਾਰਿਆਂ ਦੇ ਨਾਲ ਏਪੀਬੀ ਸਾਂਝਾ ਦੀ ਟੀਮ ਨੇ ਖਾਸ ਗੱਲ ਬਾਤ ਕੀਤੀ। ਦੱਸ ਦਈਏ ਕਿ ਫਿਲਮ 'ਬਾਜਰੇ ਦਾ ਸਿੱਟਾ' 'ਚ ਐਮੀ ਵਿਰਕ, ਤਾਨੀਆ ਤੇ ਨੂਰ ਚਾਹਲ ਲੀਡ ਰੋਲ 'ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਜੱਸ ਗਰੇਵਾਲ ਨੇ ਇਸ ਫਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਹੈ। ਇਸ ਫਿਲਮ ਦੀ ਸਕ੍ਰੀਨਿੰਗ ਸਮੇਂ ਫਿਲਮ ਦੀ ਲੀਡ ਐਰਟਰਸ ਤਾਨੀਆ ਦੇ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਬਾਜਰੇ ਦਾ ਸਿੱਟਾ ਲੋਕਾਂ ਨੂੰ ਪਸੰਦ ਆ ਰਹੀ ਹੈ। ਨਾਲ ਹੀ ਐਰਟਰਸ ਨੇ ਕਿਹਾ ਕਿ ਸਕ੍ਰੀਨਿੰਗ ਤੋਂ ਪਹਿਲਾਂ ਤਿਆਰ ਹੋਣਾ ਉਨ੍ਹਾਂ ਨੂੰ ਔਖਾ ਲੱਗਦਾ ਹੈ। ਹੋਰ ਕੀ ਕੁਝ ਗੱਲਾਂ ਕੀਤੀਆਂ ਐਕਟਰਸ ਤਾਨੀਆ ਨੇ ਆਓ ਸੁਣਦੇ ਹਾਂ:-
ਹੋਰ ਵੇਖੋ






















