ਬਾਦਲਾਂ ਦੀ ਸੋਚ ਨੇ ਬਰਬਾਦ ਕੀਤਾ ਪੰਜਾਬ — CM ਮਾਨ ਦਾ ਵੱਡਾ ਹਮਲਾ!
ਮੁੱਖ ਮੰਤਰੀ ਭਗਵੰਤ ਮਾਨ ਨੇ ਮਾਨਸਾ ਜ਼ਿਲ੍ਹੇ ਦੇ ਫਤਿਹਗੜ੍ਹ ਸਾਹਨੇਵਾਲੀ ਵਿੱਚ ITI ਕਾਲਜ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ।
ਨੀਂਹ ਪੱਥਰ ਰੱਖਣ ਤੋਂ ਬਾਅਦ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਸ਼ਿਰੋਮਣੀ ਅਕਾਲੀ ਦਲ ਦੀਆਂ ਨੀਤੀਆਂ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਮੰਚ ਤੋਂ ਬੋਲਦੇ ਹੋਏ ਉਨ੍ਹਾਂ ਨੇ ਸ਼ਿਅਦ ਪ੍ਰਧਾਨ ਸੁਖਬੀਰ ਬਾਦਲ ਦੀ ਮਿਮਿਕਰੀ ਵੀ ਕੀਤੀ।
ਸੀਐਮ ਮਾਨ ਨੇ ਮਿਮਿਕਰੀ ਕਰਦੇ ਕਿਹਾ ਕਿ ਅੱਜਕੱਲ੍ਹ ਸੁਖਬੀਰ ਬਾਦਲ ਕਹਿੰਦੇ ਫਿਰਦੇ ਨੇ ਕਿ ਬਾਪੂ ਬਾਦਲ ਦੀ ਵੱਡੀ ਸੋਚ ਸੀ, ਦੂਰ ਦੀ ਸੋਚ ਸੀ।
ਮਾਨ ਨੇ ਕਿਹਾ ਕਿ ਬਾਪੂ ਬਾਦਲ ਦੀ ਵੱਡੀ ਸੋਚ ਇਹ ਸੀ ਕਿ ਨੌਵੀਂ ਕਲਾਸ ਤੱਕ ਕਿਸੇ ਨੂੰ ਫੇਲ ਨਾ ਕੀਤਾ ਜਾਵੇ।
ਦਸਵੀਂ ਵਿੱਚ ਬੱਚੇ ਥੋੜ੍ਹੇ ਨੰਬਰ ਲੈ ਕੇ ਪਾਸ ਤਾਂ ਹੋ ਜਾਂਦੇ ਸਨ, ਪਰ ਕਿਸੇ ਕੰਮ ਦੇ ਨਹੀਂ ਰਹਿੰਦੇ ਸਨ। ਫਿਰ ਉਹਨਾਂ ਨੂੰ ਆਟਾ-ਦਾਲ ਸਕੀਮ ਦੀਆਂ ਲਾਈਨਾਂ ਵਿੱਚ ਲਗਾ ਦਿੱਤਾ ਜਾਂਦਾ ਸੀ, ਤਾਂ ਜੋ ਉਹ ਉਨ੍ਹਾਂ ਦੇ ਪਿੱਛੇ ਪਿੱਛੇ ਫਿਰਦੇ ਰਹਿਣ।
ਮਾਨ ਨੇ ਕਿਹਾ ਕਿ ਇਹ ਸੀ ਉਹਨਾਂ ਦੀ ਦੂਰ ਦੀ ਸੋਚ।























