Old Women In Borewell | ਬੋਰਵੈੱਲ 'ਚ ਡਿਗੀ 80 ਸਾਲਾ ਬਜ਼ੁਰਗ, ਮੌਤ
Download ABP Live App and Watch All Latest Videos
View In AppOld Women In Borewell | ਬੋਰਵੈੱਲ 'ਚ ਡਿਗੀ 80 ਸਾਲਾ ਬਜ਼ੁਰਗ, ਮੌਤ
#Abplive
ਇੱਕ 80 ਸਾਲਾ ਬਜ਼ੁਰਗ ਮਹਿਲਾ 20 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਈ। ਜਿਸ ਨੂੰ ਬਚਾਉਣ ਲਈ ਕਈ ਘੰਟਿਆਂ ਤੱਕ ਬਚਾਅ ਮੁਹਿੰਮ ਚਲਾਈ ਗਈ।ਤੇ ਸੁਰੱਖਿਅਤ ਬਾਹਰ ਕੱਢਿਆ ਗਿਆ ਲੇਕਿਨ ਅਫਸੋਸ ਕਿ ਹਸਪਤਾਲ ਵਿਚ ਇਲਾਜ਼ ਦੌਰਾਨ ਬਜ਼ੁਰਗ ਦੀ ਮੌਤ ਹੋ ਗਈ।
ਘਟਨਾ ਉੜੀਸਾ ਦੇ ਸੋਨੀਪੁਰ ਦੀ ਹੈ
ਦੁਖੀ ਨੇਗੀ ਨਾਂ ਦੀ ਔਰਤ ਸੋਮਵਾਰ ਸ਼ਾਮ ਨੂੰ ਲੱਕੜ ਇਕੱਠੀ ਕਰਨ ਨਿਕਲੀ ਸੀ, ਕੈਨਫੁਲਾ ਪਿੰਡ ਦੇ ਨੇੜਲੇ ਜੰਗਲ ਵਿੱਚ ਇਹ ਘਟਨਾ ਵਾਪਰੀ।
ਸਥਾਨਕ ਲੋਕਾਂ ਨੇ ਰਾਤ ਭਰ ਔਰਤ ਦੀ ਭਾਲ ਕੀਤੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਮੰਗਲਵਾਰ ਸਵੇਰੇ, ਇਹ ਪਤਾ ਲੱਗਾ ਕਿ ਔਰਤ ਬੋਰਵੈੱਲ ਵਿੱਚ ਡਿੱਗ ਗਈ ਸੀ, ਜਿਸ ਤੋਂ ਬਾਅਦ ਫਾਇਰ ਸਰਵਿਸ ਅਤੇ ਓਡੀਸ਼ਾ ਡਿਜ਼ਾਸਟਰ ਰੈਪਿਡ ਰਿਸਪਾਂਸ ਫੋਰਸ (ਓਡੀਆਰਏਐਫ) ਨੇ ਬਚਾਅ ਕਾਰਜ ਸ਼ੁਰੂ ਕੀਤਾ।
ਪੁਲਸ ਨੇ ਦੱਸਿਆ ਕਿ ਜਦੋਂ ਔਰਤ ਨੂੰ ਬੋਰਵੈੱਲ ਤੋਂ ਬਾਹਰ ਕੱਢਿਆ ਗਿਆ ਤਾਂ ਉਸ ਦੀ ਹਾਲਤ ਨਾਜ਼ੁਕ ਸੀ।
ਔਰਤ ਨੂੰ ਸਾਹ ਲੈਣ ਵਿੱਚ ਕੋਈ ਦਿੱਕਤ ਨਾ ਆਵੇ ਇਸ ਲਈ ਆਕਸੀਜਨ ਦੀ ਸਪਲਾਈ ਕੀਤੀ ਗਈ।ਲੇਕਿਨ ਉਸ ਦੀ ਨਬਜ਼ ਦੀ ਰਫ਼ਤਾਰ ਬਹੁਤ ਹੌਲੀ ਸੀ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿਥੇ ਬਜ਼ੁਰਗ ਨੇ ਦਮ ਤੋੜ ਦਿੱਤਾ