ਪੜਚੋਲ ਕਰੋ
ਗੋਆ 'ਚ ਕਾਂਗਰਸ ਨੂੰ ਵੱਡਾ ਝਟਕਾ
ਗੋਆ 'ਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਬੁੱਧਵਾਰ ਨੂੰ ਸੂਬੇ ਦੇ ਅੱਠ ਵਿਧਾਇਕ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ। ਸਾਬਕਾ ਮੁੱਖ ਮੰਤਰੀ ਦਿਗੰਬਰ ਕਾਮਤ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਾਈਕਲ ਲੋਬੋ ਸਮੇਤ ਅੱਠ ਕਾਂਗਰਸੀ ਵਿਧਾਇਕਾਂ ਨੂੰ ਮੁੱਖ ਮੰਤਰੀ ਪ੍ਰਮੋਦ ਸਾਵੰਤ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਕੀਤਾ ਗਿਆ। ਭਾਜਪਾ 'ਚ ਸ਼ਾਮਲ ਹੋਣ ਵਾਲੇ ਕਾਂਗਰਸੀ ਵਿਧਾਇਕਾਂ 'ਚ ਦਿਗੰਬਰ ਕਾਮਤ, ਮਾਈਕਲ ਲੋਬੋ, ਡੇਲੀਲਾ ਲੋਬੋ, ਰਾਜੇਸ਼ ਫਲਦੇਸਾਈ, ਕੇਦਾਰ
ਨਾਇਕ, ਸੰਕਲਪ ਅਮੋਨਕਰ, ਅਲੈਕਸੀਓ ਸਿਕਵੇਰਾ ਅਤੇ ਰੁਡੋਲਫ ਫਰਨਾਂਡੀਜ਼ ਸ਼ਾਮਲ ਹਨ.ਇਸ ਮੌਕੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਕਾਂਗਰਸ ਦੀ ਛੱਡੋ ਯਾਤਰਾ ਦੀ ਸ਼ੁਰੂਆਤ ਹੋ ਗਈ ਹੈ।
ਹੋਰ ਵੇਖੋ






















