Kullu 'ਚ ਬੱਦਲ ਫੱਟਣ ਨਾਲ ਭਾਰੀ ਨੁਕਸਾਨ, ਪਿੰਡ ਨੂੰ ਜਾਣ ਵਾਲਾ ਇਕਲੌਤਾ ਪੁਲ ਤਬਾਹ
ਏਬੀਪੀ ਸਾਂਝਾ
Updated at:
06 Jul 2022 10:17 AM (IST)
Kullu Cloudburst: ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਬੁੱਧਵਾਰ (6 ਜੁਲਾਈ, 2022) ਦੀ ਸਵੇਰ ਨੂੰ ਬੱਦਲ ਫਟ ਗਿਆ। ਚੋਜ ਪਿੰਡ 'ਚ ਇਸ ਤਬਾਹੀ ਤੋਂ ਬਾਅਦ ਹੜ੍ਹ ਵਰਗੀ ਸਥਿਤੀ ਦੇਖਣ ਨੂੰ ਮਿਲੀ। ਥਾਂ-ਥਾਂ ਸੜਕਾਂ ਅਤੇ ਇਲਾਕੇ ਪਾਣੀ ਵਿੱਚ ਡੁੱਬੇ ਹੋਏ ਦੇਖੇ ਗਏ, ਜਦੋਂਕਿ ਇੱਕ ਪੁਲ ਦੇ ਡਿੱਗਣ ਦੀ ਸੂਚਨਾ ਮਿਲੀ ਹੈ। ਘਟਨਾ 'ਚ ਕੁਝ ਲੋਕਾਂ ਦੇ ਮਾਰੇ ਜਾਣ ਦਾ ਵੀ ਖਦਸ਼ਾ ਹੈ। ਕੁੱਲੂ ਦੇ ਐਸਪੀ ਗੁਰਦੇਵ ਸ਼ਰਮਾ ਨੇ ਦੱਸਿਆ, "ਭਾਰੀ ਬਾਰਸ਼ ਕਾਰਨ ਕੁੱਲੂ ਜ਼ਿਲ੍ਹੇ ਦੀ ਮਨੀਕਰਨ ਘਾਟੀ ਵਿੱਚ ਹੜ੍ਹ ਆ ਗਿਆ ਹੈ। ਨਤੀਜੇ ਵਜੋਂ ਚੋਜ ਪਿੰਡ ਵਿੱਚ ਦਰਜਨਾਂ ਘਰਾਂ ਅਤੇ ਕੈਂਪਿੰਗ ਸਾਈਟਾਂ ਨੂੰ ਨੁਕਸਾਨ ਪਹੁੰਚਿਆ ਹੈ।"