ਪੜਚੋਲ ਕਰੋ
ਮੁੰਬਈ 'ਚ ਗਰਿੱਡ ਫੇਲ੍ਹ ਹੋਣ ਕਾਰਨ ਬਿਜਲੀ ਗੁੱਲ, ਟ੍ਰੇਨ ਸੇਵਾ ਬੰਦ
ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ 'ਚ ਬਿਜਲੀ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ। ਗਰਿੱਡ ਫੇਲ੍ਹ ਹੋਣ ਕਾਰਨ ਮੁੰਬਈ ਦੇ ਕਈ ਇਲਾਕਿਆਂ ਵਿੱਚ ਬਿਜਲੀ ਚਲੇ ਗਈ ਹੈ। ਬਿਜਲੀ ਖਰਾਬ ਹੋਣ ਕਾਰਨ ਸਥਾਨਕ ਰੇਲ ਸੇਵਾ ਵੀ ਪ੍ਰਭਾਵਿਤ ਹੋਈ ਹੈ। ਸਥਾਨਕ ਸੇਵਾ ਨੂੰ ਤਿੰਨੇ ਲਾਈਨਾਂ 'ਤੇ ਰੋਕ ਦਿੱਤਾ ਗਿਆ ਹੈ।ਦੱਸ ਦਈਏ ਕ ਮੁੰਬਈ ਦੇ ਗੋਰੇਗਾਓਂ, ਅੰਧੇਰੀ, ਸਯਾਨ, ਪ੍ਰਭਾਦੇਵੀ ਤੇ ਠਾਣੇ ਦੇ ਕਈ ਇਲਾਕਿਆਂ ਵਿਚ ਵੀ ਬਿਜਲੀ ਬੰਦ ਹੈ। ਜਾਣਕਾਰੀ ਮੁਤਾਬਕ ਮੁੰਬਈ ਦੇ 50-60% ਵਿੱਚ ਬਿਜਲੀ ਨਹੀਂ ਹੈ। ਅਚਾਨਕ ਬਿਜਲੀ ਬੰਦ ਹੋਣ ਨੇ ਮੁੰਬਈ ਵਿੱਚ ਹਫੜਾ-ਦਫੜੀ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ।ਹਾਸਲ ਜਾਣਕਾਰੀ ਮੁਤਾਬਕ ਮੁੰਬਈ ਦੇ ਟ੍ਰੈਫਿਕ ਸਿਗਨਲ ਕੰਮ ਨਹੀਂ ਕਰ ਰਹੇ ਹਨ। ਸਥਾਨਕ ਰੇਲ ਸੇਵਾ ਦੇ ਸਾਰੇ ਸੰਕੇਤ ਵੀ ਰੁਕ ਗਏ। ਜਿਹੜੀ ਟ੍ਰੇਨ ਜਿੱਥੇ ਖੜ੍ਹੀ, ਸੀ ਉਥੇ ਹੀ ਰੁਕ ਗਈ। ਸਹੀ ਜਾਣਕਾਰੀ ਨਾ ਮਿਲਣ ਕਾਰਨ ਯਾਤਰੀ ਬੇਚੈਨ ਹੋ ਰਹੇ ਹਨ। ਹਸਪਤਾਲਾਂ ਵਿੱਚ ਵੀ ਬਿਨਾਂ ਬਿਜਲੀ ਦੇ ਬੈਕਅਪ ਦੇ ਹਾਲਾਤ ਚਿੰਤਾਜਨਕ ਬਣ ਗਏ ਹਨ।
ਹੋਰ ਵੇਖੋ






















