Himachal Cloud Burst |ਹਿਮਾਚਲ 'ਚ ਕੁਦਰਤ ਦਾ ਕਹਿਰ - ਪਿੰਡਾਂ ਦੇ ਪਿੰਡ ਉਜੜੇ - ਦਰਜਨਾਂ ਲਾਪਤਾ
Himachal Cloud Burst |ਹਿਮਾਚਲ 'ਚ ਕੁਦਰਤ ਦਾ ਕਹਿਰ - ਪਿੰਡਾਂ ਦੇ ਪਿੰਡ ਉਜੜੇ - ਦਰਜਨਾਂ ਲਾਪਤਾ
ਹਿਮਾਚਲ 'ਚ ਤਿੰਨ ਥਾਵਾਂ 'ਤੇ ਫਟੇ ਬੱਦਲ
50 ਲੋਕ ਲਾਪਤਾ, ਦੋ ਦੀ ਮੌਤ
ਸ਼ਿਮਲਾ ਦੇ ਰਾਮਪੁਰ 'ਚ ਭਾਰੀ ਤਬਾਹੀ
ਮੌਕੇ 'ਤੇ NDRF SDRF, ITBP ਸਮੇਤ ਪ੍ਰਸ਼ਾਸਨ
ਮੌਤਾਂ ਅਤੇ ਲਾਪਤਾ ਲੋਕਾਂ ਦੀ ਗਿਣਤੀ ਵੱਧਣ ਦਾ ਖ਼ਦਸ਼ਾ
ਫੌਜ ਨੂੰ ਵੀ ਅਲਰਟ ਰਹਿਣ ਦੇ ਹੁਕਮ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ CM ਸੁੱਖੂ ਨਾਲ ਫ਼ੋਨ 'ਤੇ ਗੱਲ
ਤਬਾਹੀ ਦਾ ਇਹ ਮੰਜ਼ਰ ਵੇਖਣ ਨੂੰ ਮਿਲਿਆ ਹਿਮਾਚਲ ਪ੍ਰਦੇਸ਼ 'ਚ
ਜਿਥੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਨੇ ਕਹਿਰ ਮਚਾਇਆ ਹੋਇਆ ਹੈ।
ਭਾਰੀ ਬਰਸਾਤ ਕਾਰਨ ਹਿਮਾਚਲ ਦੀਆਂ ਵੱਡੀਆਂ ਨਦੀਆਂ ਸਮੇਤ ਕਈ ਹੋਰ ਛੋਟੀਆਂ ਨਦੀਆਂ ਉਫਾਨ 'ਤੇ ਹਨ।
ਇਸ ਦੌਰਾਨ ਕੁੱਲੂ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਬੱਦਲ ਫਟਣ ਨਾਲ ਇੱਥੇ ਤਬਾਹੀ ਹੋਈ ਹੈ।
ਲਗਾਤਾਰ ਬਾਰਿਸ਼ ਕਾਰਨ ਕਈ ਪੁਲ ਢਹਿ ਰਹੇ ਹਨ ਤੇ ਪਹਾੜਾਂ ਵਿੱਚ ਤਰੇੜਾਂ ਆ ਰਹੀਆਂ ਹਨ। ਕਈ ਹਾਈਵੇ ਨੁਕਸਾਨੇ ਗਏ ਹਨ,
ਜਿਸ ਕਾਰਨ ਕਈ ਸ਼ਹਿਰਾਂ ਨੂੰ ਜਾਣ ਵਾਲੇ ਰਸਤੇ ਕੱਟੇ ਗਏ ਹਨ।
ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਇਲਾਕੇ ਦੇ ਸਮੇਜ 'ਚ ਬੱਦਲ ਫਟਣ ਨਾਲ ਤਬਾਹੀ ਹੋਈ ਹੈ। ਜਿਸ ਵਿੱਚ 6 ਪਰਿਵਾਰ ਲਾਪਤਾ ਹੋ ਗਏ ਹਨ। ਇਸ ਹਾਦਸੇ 'ਚ 32 ਲੋਕ ਲਾਪਤਾ ਹੋ ਗਏ ਹਨ। ਲਾਪਤਾ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਸਮੇਜ ਵਿੱਚ ਐਸੈਂਟ ਹਾਈਡਰੋ 6 ਮੈਗਾਵਾਟ ਦਾ ਪ੍ਰੋਜੈਕਟ ਵੀ ਰੁੜ੍ਹ ਗਿਆ ਹੈ।
ਕੁੱਲੂ ਵਿਚ ਬੱਦਲ ਫਟਣ ਤੋਂ ਬਾਅਦ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖਣ ਤੋਂ ਬਾਅਦ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ। ਵੀਡੀਓ ਕੁੱਲੂ ਦੇ ਮਲਾਨਾ ਇਲਾਕੇ ਦੀ ਹੈ। ਇੱਥੇ ਦੇਰ ਰਾਤ ਹੋਈ ਭਾਰੀ ਬਰਸਾਤ ਕਾਰਨ ਪਾਰਵਤੀ ਨਦੀ ਇਸ ਹੱਦ ਤੱਕ ਵਹਿ ਗਈ ਕਿ ਇਸ ਵਿਚ ਕਈ ਘਰ ਅਤੇ ਵਾਹਨ ਵਹਿ ਗਏ।
ਜੋ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ, ਉਸ ਵਿਚ ਦੇਖਿਆ ਗਿਆ ਹੈ ਕਿ ਕਿਵੇਂ ਇੱਕ ਚਾਰ ਮੰਜ਼ਿਲਾ ਇਮਾਰਤ ਸਿਰਫ਼ 7 ਸਕਿੰਟਾਂ ਵਿੱਚ ਪਾਰਵਤੀ ਨਦੀ ਵਿੱਚ ਡੁੱਬ ਗਈ। ਪਤਾ ਨਹੀਂ ਇਮਾਰਤ ਕਿੱਧਰ ਗਈ। ਇਸੇ ਤਰ੍ਹਾਂ ਹਰ ਰੋਜ਼ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਜੇਕਰ ਇਕੱਲੇ ਕੁੱਲੂ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ ਬਿਆਸ ਅਤੇ ਪਾਰਵਤੀ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹਨ। ਪਿੰਡ ਮੱਲਾਣਾ ਵਿੱਚ ਬਣੇ ਬਿਜਲੀ ਪ੍ਰਾਜੈਕਟ ਦਾ ਬੰਨ੍ਹ ਵੀ ਓਵਰਫਲੋ ਹੋ ਗਿਆ ਹੈ।
ਇਸ ਕੁਦਰਤੀ ਆਫ਼ਤ ਦੌਰਾਨ ਸੂਬੇ ਚ 50 ਦੇ ਕਰੀਬ ਲੋਕ ਲਾਪਤਾ ਦੱਸੇ ਜਾ ਰਹੇ ਹਨ |
ਜਦਕਿ ਇਕ ਜਖ਼ਮੀ ਤੇ 4 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ |
ਹਿਮਾਚਲ ਪ੍ਰਦੇਸ਼ ਦੇ ਮਾਲ ਅਤੇ ਆਫ਼ਤ ਪ੍ਰਬੰਧਨ ਦੇ ਵਿਸ਼ੇਸ਼ ਸਕੱਤਰ ਧੂਨੀ ਚੰਦ ਰਾਣਾ ਨੇ ਇਸ ਸੰਬੰਧੀ ਜਾਣਕਾਰੀ ਸਾਂਝਾ ਕੀਤੀ ਹੈ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।