ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਜਾਣੋ ਕੀ ਹੈ ਭਾਰਤ 'ਚ Bird Flu ਦੀ ਸਥਿਤੀ ?
ਹਿਮਾਚਲ ਪ੍ਰਦੇਸ਼ ਦੇ ਪੌਂਗ ਡੈਮ ਇਲਾਕੇ 'ਚ ਬਹੁਤ ਸਾਰੇ ਪ੍ਰਵਾਸੀ ਪੰਛੀਆਂ ਦੇ ਮਾਰੇ ਜਾਣ ਦੀ ਖ਼ਬਰ ਮਗਰੋਂ ਚਾਰੇ ਪਾਸੇ ਬਰਡ ਫਲੂ ਦਾ ਰੌਲਾ ਹੈ। ਹੁਣ ਤੱਕ, ਜੇ ਅਸੀਂ ਗੱਲ ਕਰੀਏ ਤਾਂ ਇੱਥੇ ਤਕਰੀਬਨ 2300 ਪੰਛੀਆਂ ਦੇ ਮਰਨ ਦੀਆਂ ਖਬਰਾਂ ਮਿਲੀਆਂ ਹਨ। ਇਹ ਸਾਰੇ ਪੰਛੀ ਜੰਗਲੀ ਜੀਵਨ ਅੰਦਰ ਪਾਏ ਗਏ ਹਨ। ਇਸ ਦੀ ਰਿਪੋਰਟ ਜਲੰਧਰ ਦੀ ਲੈਬਰੋਟਰੀ ਤੋਂ ਆਈ ਹੈ। ਜਲੰਧਰ ਦੇ Northern Regional Disease Diagnostic Laboratory 'ਚ ਇਨ੍ਹਾਂ ਪੰਛੀਆਂ ਦੀ ਮੌਤ ਦਾ ਕਾਰਨ ਜਾਣਨ ਲਈ ਟੈਸਟ ਜਾਰੀ ਹਨ।NRDDL ਦੇ ਡਿਪਟੀ ਡਾਇਰੈਕਟਰ ਮਹਿੰਦਰ ਪਾਲ ਸਿੰਘ ਮੁਤਾਬਕ 30 ਦਸੰਬਰ ਨੂੰ ਉਨ੍ਹਾਂ ਕੋਲ ਕੁਝ ਪ੍ਰਵਾਸੀ ਪੰਛੀਆਂ ਦੇ ਸੈਂਪਲ ਆਏ ਸੀ ਤੇ 31 ਦਸੰਬਰ ਨੂੰ ਉਨ੍ਹਾਂ ਪੰਛੀਆਂ ਦੀ ਰਿਪੋਰਟ ਵਿੱਚ ਬਰਡ ਫਲੂ ਪੌਜ਼ੇਟਿਵ ਪਾਇਆ ਗਿਆ ਸੀ। ਇਸ ਮਗਰੋਂ ਇਹ ਸੈਂਪਲ ਭੁਪਾਲ ਸਥਿਤ ਲੈਬ 'ਚ ਜਾਂਚ ਲਈ ਭੇਜੇ ਗਏ ਤੇ ਇਸ ਦੇ ਨਾਲ ਹੀ ਭਾਰਤ ਸਰਕਾਰ ਨੇ ਕਾਂਗੜਾ ਸਥਿਤ ਵਾਇਲਡ ਲਾਈਫ ਦੇ ਆਸ ਪਾਸ ਵਾਲੇ ਇਲਾਕੇ ਨੂੰ ਸੂਚਿਤ ਕਰ ਉੱਥੇ ਆਵਾਜਾਈ ਤੇ ਪੂਰਨ ਰੂਪ 'ਚ ਰੋਕ ਲਾ ਦਿੱਤੀ। ਮਹਿੰਦਰ ਪਾਲ ਨੇ ਇਹ ਵੀ ਕਿਹਾ ਕਿ ਇਸ ਤੋਂ ਡਰਨ ਦੀ ਲੋੜ ਨਹੀਂ ਹੈ। ਇਹ ਸਾਰੇ ਪ੍ਰਵਾਸੀ ਪੰਛੀ ਹਨ ਤੇ ਦੇਸੀ ਪੰਛੀਆਂ ਵਿੱਚ ਇਹ ਲੱਛਣ ਨਹੀਂ ਹਨ।NRDDL ਦੇ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਰੁਟੀਨ ਵਿੱਚ ਅਜਿਹੇ ਪ੍ਰਵਾਸੀ ਪੰਛੀ ਆਉਂਦੇ ਰਹਿੰਦੇ ਹਨ। ਸਾਨੂੰ ਇਸ ਤੋਂ ਡਰਨ ਦੀ ਲੋੜ ਨਹੀਂ ਹੈ। ਕਾਂਗੜਾ ਵਾਇਲਡ ਲਾਈਫ ਨੂੰ ਸਰਕਾਰ ਦੇ ਆਦੇਸ਼ਾਂ ਮਗਰੋਂ ਕੁਆਰੰਟੀਨ ਕਰ ਦਿੱਤਾ ਗਿਆ ਹੈ।
Tags :
Rajasthan Bird Flu Alert Crows Dead In Rajasthan Bird Disease In Rajasthan India Bird Flu Bird Flu In India Dead Birds Birds Die Spread Of Pandemic Bird Flu Scare Bird Flu News Bird Flu Status Bird Flu In Rajasthan Rajasthan Bird Flu Bird Flu Alert In India H1n5 MP Bird Flu Abp Sanjha Live ABP Sanjha News Abp Sanjhaਦੇਸ਼
![Beas water Level alert | ਬਿਆਸ ਨਦੀ 'ਚ ਆਇਆ ਹੜ੍ਹ - 70 ਸਾਲਾ ਬਜ਼ੁਰਗ ਔਰਤ ਰੁੜ੍ਹੀ](https://feeds.abplive.com/onecms/images/uploaded-images/2024/07/04/41f26c987bf80e2b7e37fb282f3dc3271720104867650673_original.jpg?impolicy=abp_cdn&imwidth=470)
Beas water Level alert | ਬਿਆਸ ਨਦੀ 'ਚ ਆਇਆ ਹੜ੍ਹ - 70 ਸਾਲਾ ਬਜ਼ੁਰਗ ਔਰਤ ਰੁੜ੍ਹੀ
![Kulwinder Kaur| 'ਥੱਪੜ ਕੰਗਨਾ ਦੇ ਨਹੀਂ ਸਿਸਟਮ ਦੇ ਵੱਜਿਆ, ਮੁਆਫ਼ੀ ਦੀ ਉਮੀਦ ਨਾ ਰੱਖੋ'](https://feeds.abplive.com/onecms/images/uploaded-images/2024/07/04/50488794209dbc8651f391911a3368021720075608819804_original.jpg?impolicy=abp_cdn&imwidth=100)
Kulwinder Kaur| 'ਥੱਪੜ ਕੰਗਨਾ ਦੇ ਨਹੀਂ ਸਿਸਟਮ ਦੇ ਵੱਜਿਆ, ਮੁਆਫ਼ੀ ਦੀ ਉਮੀਦ ਨਾ ਰੱਖੋ'
![Delhi Pollution| ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨ ਨਹੀਂ ਜ਼ਿੰਮੇਵਾਰ, NGT ਮੈਂਬਰ ਨੇ ਦੱਸੀ ਹਕੀਕਤ](https://feeds.abplive.com/onecms/images/uploaded-images/2024/07/03/930921a7e5289d8fb5597fa2f5f405291719997783648804_original.jpg?impolicy=abp_cdn&imwidth=100)
Delhi Pollution| ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨ ਨਹੀਂ ਜ਼ਿੰਮੇਵਾਰ, NGT ਮੈਂਬਰ ਨੇ ਦੱਸੀ ਹਕੀਕਤ
![Kulwinder Kaur| ਕੁਲਵਿੰਦਰ ਕੌਰ ਦਾ ਹੋਇਆ ਤਬਾਦਲਾ ?](https://feeds.abplive.com/onecms/images/uploaded-images/2024/07/03/83b1702d14c990f7b58e510285e30d741719997512813804_original.jpg?impolicy=abp_cdn&imwidth=100)
Kulwinder Kaur| ਕੁਲਵਿੰਦਰ ਕੌਰ ਦਾ ਹੋਇਆ ਤਬਾਦਲਾ ?
![Amarnath Yatra |Bus Brakes Fail | ਬੱਸ ਦੀਆ ਬ੍ਰੇਕਾਂ ਹੋਈਆਂ ਫੇਲ ,ਚਲਦੀ ਬੱਸ ਤੋਂ ਛਾਲ ਮਾਰਕੇ ਲੋਕਾਂ ਨੇ ਬਚਾਈ ਆਪਣੀ ਜਾਨ ,10 ਜ਼ਖਮੀ |J&K](https://feeds.abplive.com/onecms/images/uploaded-images/2024/07/03/453f0b0bbfb57dd30c7bb84d19cfa8141719992308543447_original.jpg?impolicy=abp_cdn&imwidth=100)
Amarnath Yatra |Bus Brakes Fail | ਬੱਸ ਦੀਆ ਬ੍ਰੇਕਾਂ ਹੋਈਆਂ ਫੇਲ ,ਚਲਦੀ ਬੱਸ ਤੋਂ ਛਾਲ ਮਾਰਕੇ ਲੋਕਾਂ ਨੇ ਬਚਾਈ ਆਪਣੀ ਜਾਨ ,10 ਜ਼ਖਮੀ |J&K
View More
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement