PMLA ਖਿਲਾਫ ਪਟੀਸ਼ਨ ਰੱਦ, SC ਨੇ ਕਿਹਾ- ED ਕੋਲ ਹੈ ਗ੍ਰਿਫਤਾਰੀ ਅਤੇ ਸੰਮਨ ਕਰਨ ਦਾ ਅਧਿਕਾਰ
Download ABP Live App and Watch All Latest Videos
View In Appਸੁਪਰੀਮ ਕੋਰਟ ਤੋਂ ਵਿਰੋਧੀ ਧਿਰ ਨੂੰ ਵੱਡਾ ਝਟਕਾ, PMLA ਖਿਲਾਫ ਪਟੀਸ਼ਨ ਰੱਦ, SC ਨੇ ਕਿਹਾ- ED ਕੋਲ ਹੈ ਗ੍ਰਿਫਤਾਰੀ ਅਤੇ ਸੰਮਨ ਕਰਨ ਦਾ ਅਧਿਕਾਰ
PMLA Case Verdict : ਵਿਰੋਧੀ ਧਿਰ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਬੁੱਧਵਾਰ ਨੂੰ ਅਦਾਲਤ 'ਚ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਈਡੀ ਨੂੰ ਗ੍ਰਿਫਤਾਰ ਕਰਨ ਅਤੇ ਸੰਮਨ ਕਰਨ ਦਾ ਅਧਿਕਾਰ ਬਿਲਕੁਲ ਸਹੀ ਹੈ। ਇਸ ਦੇ ਨਾਲ ਹੀ ਪੀਐਮਐਲਏ ਐਕਟ ਦੇ ਖਿਲਾਫ ਦਾਇਰ ਪਟੀਸ਼ਨ ਨੂੰ ਵੀ ਖਾਰਜ ਕਰ ਦਿੱਤਾ ਗਿਆ।
ਸੁਪਰੀਮ ਕੋਰਟ ਨੇ ਕਿਹਾ ਕਿ ਐਨਫੋਰਸਮੈਂਟ ਕੇਸ ਇਨਫਰਮੇਸ਼ਨ ਰਿਪੋਰਟ (ECIR) ਨੂੰ ਐਫਆਈਆਰ ਦੇ ਬਰਾਬਰ ਨਹੀਂ ਮੰਨਿਆ ਜਾ ਸਕਦਾ। ਇਹ ਈਡੀ ਦਾ ਅੰਦਰੂਨੀ ਦਸਤਾਵੇਜ਼ ਹੈ।
ਸੁਪਰੀਮ ਕੋਰਟ ਨੇ ਕਿਹਾ ਕਿ ਦੋਸ਼ੀ ਨੂੰ ਈਸੀਆਈਆਰ ਰਿਪੋਰਟ ਦੇਣਾ ਜ਼ਰੂਰੀ ਨਹੀਂ ਹੈ। ਗ੍ਰਿਫਤਾਰੀ ਸਮੇਂ ਸਿਰਫ ਕਾਰਨ ਦਿਖਾਉਣਾ ਹੀ ਕਾਫੀ ਹੈ।
ਦਰਅਸਲ, ਵਿਰੋਧੀ ਧਿਰ ਨੇ ਪੀਐਮਐਲਏ ਦੀਆਂ ਕਈ ਵਿਵਸਥਾਵਾਂ ਨੂੰ ਕਾਨੂੰਨ ਅਤੇ ਸੰਵਿਧਾਨ ਦੇ ਵਿਰੁੱਧ ਦੱਸਦਿਆਂ ਪਟੀਸ਼ਨ ਦਾਇਰ ਕੀਤੀ ਸੀ। ਇਸ ਦੇ ਨਾਲ ਹੀ ਅੱਜ ਸੁਪਰੀਮ ਕੋਰਟ ਨੇ ਉਨ੍ਹਾਂ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰਦਿਆਂ ਕਾਨੂੰਨ ਨੂੰ ਸਹੀ ਕਰਾਰ ਦਿੱਤਾ ਹੈ। ਅਦਾਲਤ ਨੇ ਕਿਹਾ, ਮਨੀ ਲਾਂਡਰਿੰਗ ਇੱਕ ਸੁਤੰਤਰ ਅਪਰਾਧ ਹੈ। ਇਸ ਨੂੰ ਮੂਲ ਅਪਰਾਧ ਨਾਲ ਜੋੜ ਕੇ ਦੇਖਣ ਦੀ ਦਲੀਲ ਨੂੰ ਰੱਦ ਕੀਤਾ ਜਾ ਰਿਹਾ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਧਾਰਾ 5 ਵਿੱਚ ਦੋਸ਼ੀਆਂ ਦੇ ਅਧਿਕਾਰਾਂ ਨੂੰ ਵੀ ਸੰਤੁਲਿਤ ਕੀਤਾ ਗਿਆ ਹੈ। ਅਜਿਹਾ ਨਹੀਂ ਹੈ ਕਿ ਸਿਰਫ਼ ਜਾਂਚ ਅਧਿਕਾਰੀ ਨੂੰ ਹੀ ਪੂਰੀ ਤਾਕਤ ਦਿੱਤੀ ਗਈ ਹੈ।