ਗੋਆ 'ਚ ਪੀਏ ਸੁਧੀਰ ਤੇ ਸੁਖਵਿੰਦਰ ਗ੍ਰਿਫਤਾਰ
ਚੰਡੀਗੜ੍ਹ: ਹਰਿਆਣਾ ਦੀ ਭਾਜਪਾ ਆਗੂ ਸੋਨਾਲੀ ਫੋਗਾਟ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਹਿਸਾਰ ਵਿੱਚ ਕੀਤਾ ਜਾਵੇਗਾ। ਦੇਰ ਰਾਤ ਸੋਨਾਲੀ ਫੋਗਾਟ ਦੀ ਮ੍ਰਿਤਕ ਦੇਹ ਨੂੰ ਹਿਸਾਰ ਲਿਆਂਦਾ ਗਿਆ ਹੈ। ਲਾਸ਼ ਨੂੰ ਦਿੱਲੀ ਤੋਂ ਐਂਬੂਲੈਂਸ ਰਾਹੀਂ ਹਿਸਾਰ ਦੇ ਜਨਰਲ ਹਸਪਤਾਲ ਲਿਆਂਦਾ ਗਿਆ। ਭਾਜਪਾ ਆਗੂ ਅਤੇ ਅਦਾਕਾਰਾ ਅਤੇ ਆਦਮਪੁਰ ਵਿਧਾਨ ਸਭਾ ਦੀ ਉਮੀਦਵਾਰ ਸੋਨਾਲੀ ਫੋਗਾਟ ਦਾ ਅੱਜ ਅੰਤਿਮ ਸੰਸਕਾਰ ਕੀਤਾ ਜਾਵੇਗਾ। ਹਾਲਾਂਕਿ ਅੰਤਿਮ ਸੰਸਕਾਰ ਦੀ ਜਾਣਕਾਰੀ ਸਵੇਰੇ 9 ਵਜੇ ਆਪਣੇ ਫੇਸਬੁੱਕ ਪੇਜ ਰਾਹੀਂ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਰਿਸ਼ੀ ਨਗਰ ਦੇ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਕਰਨ ਦੀ ਗੱਲ ਚੱਲ ਰਹੀ ਸੀ ਪਰ ਉਨ੍ਹਾਂ ਦੇ ਪੇਜ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਹੁਣ ਅੰਤਿਮ ਸੰਸਕਾਰ ਉਨ੍ਹਾਂ ਦੇ ਫਾਰਮ ਹਾਊਸ, ਧੂੰਦੂਰ 'ਚ ਕੀਤਾ ਜਾਵੇਗਾ। ਇਹ ਫਾਰਮ ਹਾਊਸ ਹਿਸਾਰ-ਸਿਰਸਾ ਨੈਸ਼ਨਲ ਹਾਈਵੇ 'ਤੇ ਹਿਸਾਰ ਤੋਂ 10 ਕਿਲੋਮੀਟਰ ਦੂਰ ਹੈ।






















