Raksha Bandhan 2022: ਵਰਿੰਦਾਵਨ ਦੀਆਂ ਇਨ੍ਹਾਂ ਮਹਿਲਾਵਾਂ ਨੇ PM Modi ਲਈ ਬਣਾਈ ਖਾਸ ਰੱਖੜੀਆਂ
ਵਰਿੰਦਾਵਨ ਦੇ ਆਸ਼ਰਮਾਂ 'ਚ ਰਹਿ ਰਹੀਆਂ ਵਿਧਵਾ ਔਰਤਾਂ ਦੇ ਹੱਥਾਂ ਨਾਲ ਬਣਾਈਆਂ ਰੱਖੜੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁੱਟ 'ਤੇ ਬੰਨ੍ਹੀਆਂ ਜਾਣਗੀਆਂ। ਇਸ ਵਾਰ ਰੱਖੜੀ ਦੇ ਮੌਕੇ 'ਤੇ ਵਿਧਵਾ ਮਾਵਾਂ ਵੱਲੋਂ ਪ੍ਰਧਾਨ ਮੰਤਰੀ ਨੂੰ 501 ਰੱਖੜੀਆਂ ਦੇ ਨਾਲ-ਨਾਲ 75 ਤਿਰੰਗੇ ਝੰਡੇ ਭੇਜੇ ਜਾ ਰਹੇ ਹਨ। ਸੁਲਭ ਇੰਟਰਨੈਸ਼ਨਲ ਦੇ ਪੀਆਰਓ ਮਦਨ ਝਾਅ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਰੱਖੜੀ ਵਾਲੇ ਦਿਨ ਕੁਝ ਵਿਧਵਾ ਔਰਤਾਂ ਪ੍ਰਧਾਨ ਮੰਤਰੀ ਦੇ ਘਰ ਰੱਖੜੀ ਬੰਨ੍ਹਣ ਲਈ ਜਾਂਦੀਆਂ ਸੀ ਪਰ ਪਿਛਲੇ ਦੋ ਸਾਲਾਂ ਤੋਂ ਪ੍ਰਧਾਨ ਮੰਤਰੀ ਦੇ ਘਰ ਰੱਖੜੀ ਬੰਨ੍ਹਣ ਲਈ ਨਹੀਂ ਜਾ ਸਕੀਆਂ। ਇਸ ਵਾਰ ਪ੍ਰਧਾਨ ਮੰਤਰੀ ਦਫ਼ਤਰ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਜੇਕਰ ਇਜਾਜ਼ਤ ਮਿਲਦੀ ਹੈ ਤਾਂ ਕੁਝ ਮਾਵਾਂ ਪ੍ਰਧਾਨ ਮੰਤਰੀ ਨੂੰ ਰੱਖੜੀ ਬੰਨ੍ਹਣ ਲਈ ਦਿੱਲੀ ਜਾਣਗੀਆਂ। ਆਸ਼ਰਮਾਂ 'ਚ ਰਹਿਣ ਵਾਲੀਆਂ ਮਾਵਾਂ ਨੇ ਪੀਐੱਮ ਮੋਦੀ ਦੀਆਂ ਤਸਵੀਰਾਂ ਵਾਲੀਆਂ ਖਾਸ ਰੱਖੜੀਆਂ ਤਿਆਰ ਕੀਤੀਆਂ ਹਨ। ਨਾਲ ਹੀ 75 ਤਿਰੰਗੇ ਝੰਡੇ ਵੀ ਭੇਜੇ ਜਾ ਰਹੇ ਹਨ।






















