ਪੜਚੋਲ ਕਰੋ
ਵਿੰਗ ਕਮਾਂਡਰ ਮੋਹਿਤ ਰਾਣਾ ਦਾ ਹੋਇਆ ਅੰਤਿਮ ਸਸਕਾਰ
ਵਿੰਗ ਕਮਾਂਡਰ ਮੋਹਿਤ ਰਾਣਾ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।ਵਿੰਗ ਕਮਾਂਡਰ ਮੋਹਿਤ ਰਾਣਾ ਹਿਮਾਚਲ ਦੇ ਮੰਡੀ ਦੇ ਰਹਿਣ ਵਾਲੇ ਸਨ. ਸ਼ਹੀਦ ਨੂੰ ਸਰਕਾਰੀ ਸਨਮਾਨਾਂ ਨਾਲਅੰਤਿਮ ਵਿਦਾਈ ਦਿੱਤੀ ਗਈ .ਮੋਹਿਤ ਰਾਣਾਰਾਜਸਥਾਨ ਦੇ ਬਾੜਮੇਰ 'ਚ ਮਿਗ-21 ਕ੍ਰੈਸ਼ ਦੌਰਾਨ ਸ਼ਹੀਦ ਹੋਏ ਸਨ .ਭਾਰਤੀ ਹਵਾਈ ਸੈਨਾ ਦਾ ਮਿਗ 21 ਟ੍ਰੇਨਿੰਗ ਜਹਾਜ਼ ਵੀਰਵਾਰ ਨੂੰ ਰਾਜਸਥਾਨ ਦੇ ਬਾੜਮੇਰ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ਵਿੱਚ ਹਵਾਈ ਸੈਨਾ ਦੇ 2 ਪਾਇਲਟ ਸ਼ਹੀਦ ਹੋ ਗਏ। ਸ਼ਹੀਦ ਹੋਣ ਵਾਲਿਆਂ ਚ ਵਿੰਗ ਕਮਾਂਡਰ ਐਮ ਰਾਣਾ ਤੇ ਫਲਾਈਟ ਲੈਫਟੀਨੈਂਟ ਅਦਵਿਤਿਆ ਬੱਲ ਸਨ।ਮਿਗ 21 ਨੇ ਉਤਰਲਾਈ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਇਹ ਹਾਦਸਾ ਰਾਤ ਕਰੀਬ 9:10 ਵਜੇ ਵਾਪਰਿਆ।
ਹੋਰ ਵੇਖੋ






















