MrBeast | ਸਿਰਫ Youtube 'ਤੇ ਵੀਡੀਓ ਪਾ-ਪਾ ਕੇ ਹੀ ਇਹ ਬੰਦਾ ਕਮਾਉਂਦਾ 400 ਕਰੋੜ ਰੁਪਏ! | Youtube Income
MrBeast | ਸਿਰਫ Youtube 'ਤੇ ਵੀਡੀਓ ਪਾ-ਪਾ ਕੇ ਹੀ ਇਹ ਬੰਦਾ ਕਮਾਉਂਦਾ 400 ਕਰੋੜ ਰੁਪਏ! | Youtube Income
#Mrbeast #Youtuber #jimmyDonaldson #Abplive
ਇਹ ਹੈ ਉਹ ਬੰਦਾ ਜੋ ਸਿਰਫ Youtube 'ਤੇ ਵੀਡੀਓ ਪਾ-ਪਾ ਕੇ ਹੀ 400 ਕਰੋੜ ਰੁਪਏ ਕਮਾ ਰਿਹਾ ਹੈ |
ਜੀ ਹਾਂ ਮਿਸਟਰ ਮਿਸਟਰ ਬੀਸਟ
ਉਮਰ ਮਹਿਜ 26 ਸਾਲ
ਜਿਸਨੇ ਯੂਟਿਊਬ ਦੀ ਦੁਨੀਆਂ ਤੇ ਤਹਿਲਕਾ ਮਚਾਇਆ ਹੋਇਆ ਹੈ |
ਵਜ੍ਹਾ ਹੈ ਮਿਸਟਰ ਬੀਸਟ ਦਾ UNique ਤੇ interesting ਕੰਟੈਂਟ |
ਉਹ ਆਪਣੇ Youtube ਚੈਨਲ 'ਤੇ ਤਰ੍ਹਾਂ-ਤਰ੍ਹਾਂ ਦੇ ਚੈਲੰਜ, ਸਟੰਟ ਤੇ ਗਿਵਅਵੇ ਦੀਆਂ ਵੀਡੀਓ ਅੱਪਲੋਡ ਕਰਦੇ ਹਨ।
ਤੇ ਵੇਖਦੇ ਹੀ ਵੇਖਦੇ ਵੀਡੀਓਜ਼ millions views ਲੈ ਜਾਂਦੀਆਂ ਹਨ
10-20-25-30 ਮਿਲੀਨ ਦੀ ਗੱਲ ਨਹੀਂ ਬਲਕਿ ਸੈਂਕੜਾਂ ਮਿਲੀਅਨ
ਮਿਸਟਰ ਬੀਸਟ youtube ਚੈੱਨਲ ਤੇ ਤੁਹਾਨੂੰ ਸ਼ਾਇਦ ਹੀ ਕੋਈ ਵੀਡੀਓ 1-- ਮਿਲੀਨ ਵਿਊਜ਼ ਤੋਂ ਘੱਟ ਮਿਲੇ |
ਕੌਣ ਹੈ ਮਿਸਟਰ ਬੀਸਟ,ਕਿੰਨੀ ਹੈ ਉਸਦੀ ਕਮਾਈ ਤੇ ਕੀ ਹੈ ਇਸ ਕਮਾਈ ਦਾ ਰਾਜ ਆਓ ਦੱਸਦੇ ਹਨ |
ਦਰਅਸਲ 26 ਸਾਲਾ ਜਿੰਮੀ ਡੋਨਾਲਡਸਨ ਜਿਸ ਨੂੰ ਅਸੀਂ ਸਾਰੇ ਮਿਸਟਰ ਬੀਸਟ (Mr Beast) ਦੇ ਨਾਂ ਨਾਲ ਜਾਣਦੇ ਹਾਂ,
ਅਮਰੀਕਾ ਦੇ ਇਸ ਯੂਟਿਊਬਰ ਨੇ ਯੂਟਿਊਬ ਦੀ ਦੁਨੀਆ ਵਿੱਚ ਤਹਿਲਕਾ ਮਚਾ ਦਿੱਤਾ ਹੈ। ਮਿਸਟਰ ਬੀਸਟ ਨੇ ਨਾ ਸਿਰਫ ਆਪਣੇ ਕੰਟੈਂਟ ਨਾਲ ਲੱਖਾਂ ਦਰਸ਼ਕਾਂ ਦੇ ਦਿਲ ਜਿੱਤੇ ਹਨ, ਸਗੋਂ ਸਾਲਾਨਾ ਕਮਾਈ ਦੇ ਮਾਮਲੇ ਵਿੱਚ ਵੱਡੇ ਦਿੱਗਜਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਮਿਸਟਰ ਬੀਸਟ ਨੇ ਟੀ-ਸੀਰੀਜ਼ ਵਰਗੀ ਵੱਡੀ ਕੰਪਨੀ ਨੂੰ ਵੀ ਪਿਛਾੜ ਦਿੱਤਾ ਹੈ।
ਤੇ ਇਸ ਸਫ਼ਲਤਾ ਦਾ ਸਭ ਤੋਂ ਵੱਡਾ ਰਾਜ਼ ਉਨ੍ਹਾਂ ਦਾ ਵਿਲੱਖਣ ਤੇ ਦਿਲਚਸਪ ਕੰਟੈਂਟ ਹੈ। ਉਹ ਆਪਣੇ ਚੈਨਲ 'ਤੇ ਤਰ੍ਹਾਂ-ਤਰ੍ਹਾਂ ਦੇ ਚੈਲੰਜ, ਸਟੰਟ ਤੇ ਵੱਡੇ-ਵੱਡੇ ਗਿਵਅਵੇ ਕਰਦੇ ਹਨ। ਉਨ੍ਹਾਂ ਦੀਆਂ ਵੀਡੀਓਜ਼ ਨਾ ਸਿਰਫ਼ ਮਨੋਰੰਜਨ ਨਾਲ ਭਰਪੂਰ ਹੁੰਦੀਆਂ ਹਨ, ਸਗੋਂ ਦਰਸ਼ਕਾਂ ਨੂੰ ਚੈਨਲ 'ਤੇ ਬਣੇ ਰਹਿਣ ਲਈ ਵੀ ਮਜਬੂਰ ਕਰਦੀਆਂ ਹਨ। ਮਿਸਟਰ ਬੀਸਟ ਨੇ ਆਪਣੇ ਚੈਨਲ 'ਤੇ ਹੁਣ ਤੱਕ ਕਈ ਮਿਲੀਅਨ ਡਾਲਰਾਂ ਦੇ ਦਾਨ ਦਿੱਤੇ ਹਨ, ਜੋ ਦਰਸ਼ਕਾਂ ਨੂੰ ਹੋਰ ਵੀ ਆਕਰਸ਼ਿਤ ਕਰਦੇ ਹਨ।
ਟੀ-ਸੀਰੀਜ਼, ਜੋ ਭਾਰਤ ਦੀ ਸਭ ਤੋਂ ਵੱਡੀ ਸੰਗੀਤ ਕੰਪਨੀ ਹੈ ਤੇ ਯੂਟਿਊਬ 'ਤੇ 267 ਮਿਲੀਅਨ ਸਭ ਤੋਂ ਵੱਧ ਸਬਸਕ੍ਰਾਈਬਡ ਚੈਨਲ ਹੈ
ਮਿਸਟਰ ਬਿਸਟ ਨੇ ਸਬਸਕ੍ਰਾਈਬ ਤੇ ਕਮਾਈ ਦੇ ਮਾਮਲੇ ਵਿੱਚ tseeries ਨੂੰ ਵੀ ਪਿਛਾੜ ਦਿੱਤਾ ਹੈ।
ਇਸ ਸਮੇਂ tseeries ਦੇ 267 ਮਿਲੀਅਨ ਸਬਸਕ੍ਰਾਈਬ ਹਨ
ਜਦਕਿ ਮਿਸਟਰ ਬੀਸਟ ਦੇ 276 ਮਿਲੀਅਨ ਸਬਸਕ੍ਰਾਈਬ ਹਨ
tseeries ਨੇ ਹੁਣ ਤੱਕ 21000 ਦੇ ਕਰੀਬ ਵੀਡੀਓਜ਼ ਅਪਲੋਡ ਕੀਤੀਆਂ ਹਨ
ਜਦਕਿ ਮਿਸਟਰ ਬੀਸਟ ਨੇ ਮਹਿਜ਼ 801 ਵੀਡੀਓਜ਼ ਅਪਲੋਡ ਕੀਤੀਆਂ ਹਨ
ਕਮਾਈ ਦੀ ਜੇਕਰ ਗੱਲ ਕਰੀਏ ਤਾਂ
ਮਿਸਟਰ ਬੀਸਟ ਦੀ ਸਾਲਾਨਾ ਕਮਾਈ ਦਾ ਅੰਦਾਜ਼ਾ ਲਾਉਣਾ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ, ਪਰ ਅਨੁਮਾਨਿਤ ਅੰਕੜਿਆਂ ਤੇ ਮੀਡੀਆ ਰਿਪੋਰਟਾਂ ਅਨੁਸਾਰ, ਉਹ ਸਾਲਾਨਾ $ 54 ਮਿਲੀਅਨ (ਲਗਪਗ 400 ਕਰੋੜ ਰੁਪਏ) ਤੱਕ ਦੀ ਕਮਾਈ ਕਰਦੇ ਹਨ।
ਉਨ੍ਹਾਂ ਦੀ ਜ਼ਿਆਦਾਤਰ ਕਮਾਈ YouTube ਐਡ ਰੈਵੀਨਿਊ, ਬ੍ਰਾਂਡ ਡੀਲਜ਼, ਮਰਚੈਂਟਡਾਈਸ ਸੇਲਜ਼ ਤੇ ਪ੍ਰਸ਼ੰਸਕਾਂ ਦਾ ਸਮਰਥਨ ਕਰਨ ਲਈ ਪੈਟਰੀਓਨ ਤੇ ਹੋਰ ਪਲੇਟਫਾਰਮਾਂ ਤੋਂ ਆਉਂਦੀ ਹੈ।
ਮਿਸਟਰ ਬੀਸਟ ਦਾ ਕਹਿਣਾ ਹੈ ਕਿ ਉਹ ਆਪਣੇ ਕੰਟੈਂਟ ਨੂੰ ਹੋਰ ਵੀ innovative ਤੇ ਦਿਲਚਸਪ ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ। ਉਹ ਆਪਣੇ ਚੈਨਲ 'ਤੇ ਹੋਰ ਵੀ ਵੱਡੇ ਗਿਵਅਵੇ ਤੇ ਚੈਲੰਜ ਲਿਆਉਣ ਦੀ ਯੋਜਨਾ ਬਣਾ ਰਹੇ ਹਨ, ਜਿਸ ਨਾਲ ਉਨ੍ਹਾਂ ਦੇ ਦਰਸ਼ਕਾਂ ਦੀ ਗਿਣਤੀ ਹੋਰ ਵੀ ਵਧੇਗੀ। ਇਸ ਤੋਂ ਇਲਾਵਾ, ਉਹ ਆਪਣੀ ਮਰਚੈਂਟਡਾਈਸ ਲਾਈਨ ਨੂੰ ਵਧਾਉਣ ਬਾਰੇ ਵੀ ਸੋਚ ਰਹੇ ਹਨ