PM ਦੀ ਸੁਰੱਖਿਆ 'ਚ ਨਹੀਂ ਹੋਈ ਕੋਈ ਚੂਕ - ਚੰਨੀ ਦਾ ਸਪਸ਼ਟੀਕਰਨ
ਗ੍ਰਹਿ ਮੰਤਰਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਦੇ ਰੱਦ ਹੋਣ ਦਾ ਸਾਰਾ ਭਾਂਡਾ ਪੰਜਾਬ ਸਰਕਾਰ ਸਿਰ ਭੰਨ ਰਿਹਾ ਹੈ। ਮੰਤਰਾਲੇ ਵਲੋਂ ਰੈਲੀ ਦੇ ਰੱਦ ਹੋਣ ਦਾ ਕਾਰਨ ਪੰਜਾਬ CM ਦੀ ਸੁਰੱਖਿਆ ਵਿੱਚ ਕੁਤਾਹੀ ਦੱਸੀ ਜਾ ਰਹੀ ਹੈ। ਇਸ 'ਤੇ ਸਪਸ਼ਟੀਕਰਨ ਦਿੰਦਿਆਂ CM ਚੰਨੀ ਦਾ ਕਹਿਣਾ ਹੈ ਕਿ ਸੁਰੱਖਿਆ ਵਿੱਚ ਕਿਸੇ ਤਰਾਂ ਦੀ ਕੁਤਾਹੀ ਨਹੀਂ ਸੀ | ਪ੍ਰਧਾਨ ਮੰਤਰੀ ਨੇ ਬਠਿੰਡਾ ਤੋਂ ਫਿਰੋਜ਼ਪੁਰ ਹਵਾਈ ਜਹਾਜ਼ ਰਾਹੀਂ ਆਉਣਾ ਸੀ। ਸੜਕ ਰਾਹੀਂ ਕੋਈ ਪ੍ਰੋਗਰਾਮ ਨਹੀਂ ਸੀ। ਆਖਰੀ ਸਮੇਂ ਬਠਿੰਡਾ ਵਿੱਚ ਉਨ੍ਹਾਂ ਦਾ ਪ੍ਰੋਗਰਾਮ ਬਦਲ ਦਿਤਾ ਤੇ ਸੜਕੀ ਰਸਤੇ ਜਾਣ ਦਾ ਫੈਸਲਾ ਕੀਤਾ। ਉਨ੍ਹਾਂ ਨੂੰ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਦੱਸ ਦੇਣਾ ਚਾਹੀਦਾ ਸੀ ਤਾਂ ਕਿ ਅਸੀਂ ਬਦਲਵੇਂ ਪ੍ਰਬੰਧ ਕਰ ਸਕਦੇ | ਪ੍ਰੰਤੂ ਅਜਿਹਾ ਕੁਝ ਵੀ ਨਹੀਂ ਹੋਇਆ | ਜਿਸ ਕਰਨ ਇਸ ਤਰਾਂ ਦੇ ਹਾਲਤ ਬਣੇ |






















