Nafe Singh Rathee| 'ਜੱਜ ਦੀ ਨਿਗਰਾਨੀ ਵਿੱਚ CBI ਕਰੇ ਜਾਂਚ BJP ਸਰਕਾਰ 'ਤੇ ਨਹੀਂ ਇਤਬਾਰ'
Nafe Singh Rathee| 'ਜੱਜ ਦੀ ਨਿਗਰਾਨੀ ਵਿੱਚ CBI ਕਰੇ ਜਾਂਚ BJP ਸਰਕਾਰ 'ਤੇ ਨਹੀਂ ਇਤਬਾਰ'
#NafeSinghRathee #Abhaychautala #BJP #INLD #IndianNationalLokDal #AnilVij #abpsanjha #abplive
'ਜੱਜ ਦੀ ਨਿਗਰਾਨੀ ਵਿੱਚ CBI ਕਰੇ ਜਾਂਚ BJP ਸਰਕਾਰ 'ਤੇ ਨਹੀਂ ਇਤਬਾਰ' ਇਹ ਕਹਿਣਾ ਇਨੈਲੋ ਲੀਡਰ ਅਭੈ ਚੌਟਾਲਾ ਦਾ, ਨਫੇ ਸਿੰਘ ਰਾਠੀ ਕਤਲਕਾਂਡ ਤੋਂ ਬਾਅਦ ਅਭੈ ਚੌਟਾਲਾ ਖੁੱਲ ਕੇ ਖੱਟਰ ਸਰਕਾਰ ਤੇ ਵਰ੍ਹ ਰਹੇ ਨੇ, ਇਸ ਲਈ ਹਾਈਕੋਰਟ ਦਾ ਰੁਖ ਵੀ ਕੀਤਾ ਜਾਏਗਾ ਤਾਂ ਜੋ ਕੇਸ ਸੀਬੀਆਈ ਨੂੰ ਰੈਫਰ ਕਰਵਾਇਆ ਜਾ ਸਕੇ, ਇਸ ਮਾਮਲੇ ਵਿੱਚ ਪੁਲਿਸ ਨੇ 2 ਸ਼ੂਟਰਾਂ ਨੂੰ ਗੋਆ ਤੋਂ ਗ੍ਰਿਫ਼ਤਾਰ ਕੀਤਾ ਹੈ ਜਦੋਂ ਕਿ 2 ਅਜੇ ਫਰਾਰ ਹਨ |ਨਫੇ ਸਿੰਘ ਰਾਠੀ ਦਾ 25 ਫਰਵਰੀ ਨੂੰ ਅੰਨੇਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਸੀ, ਨਫੇ ਸਿੰਘ ਰਾਠੀ ਬਹਾਦਰਗੜ੍ਹ ਵਿਧਾਨ ਸਭਾ ਤੋਂ 2 ਵਾਰ ਐੱਮਐੱਲਏ ਰਹਿ ਚੁੱਕੇ ਹਨ।
ਉਹ 1996 ਤੋਂ ਲੈ ਕੇ 2004 ਤੱਕ ਐੱਮਐੱਲਏ ਰਹੇ ਸਨ।ਨਫੇ ਸਿੰਘ ਰਾਠੀ 2009 ਵਿੱਚ ਲੋਕ ਸਭਾ ਚੋਣਾਂ ਵਿੱਚ ਵੀ ਖੜ੍ਹੇ ਹੋਏ ਸਨ।ਨਫੇ ਸਿੰਘ ਰਾਠੀ ਨੂੰ ਇਲਾਕੇ ਵਿੱਚ ਤਾਕਤਵਰ ਆਗੂ ਵਜੋਂ ਜਾਣਿਆ ਜਾਂਦਾ ਸੀ।ਚੋਣ ਹਲਫ਼ਨਾਮੇ ਮੁਤਾਬਕ ਨਫੇ ਸਿੰਘ ਰਾਠੀ ਨੇ ਦਸਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੋਈ ਸੀ ।ਉਨ੍ਹਾਂ ਨੂੰ ਇੰਡੀਅਨ ਨੈਸ਼ਨਲ ਲੋਕ ਦਲ ਦਾ ਸੂਬਾ ਪ੍ਰਧਾਨ ਦੋ ਸਾਲ ਪਹਿਲਾਂ ਪਾਰਟੀ ਦੇ ਸੀਨੀਅਰ ਆਗੂ ਅਭੈ ਸਿੰਘ ਚੌਟਾਲਾ ਨੇ ਬਣਾਇਆ ਸੀ।