laljit bhullar controversy| ਆਹ ਕੀ ਬੋਲ ਗਏ ਮੰਤਰੀ ਲਾਲਜੀਤ ਸਿੰਘ ਭੁੱਲਰ, ਅਕਾਲੀ ਦਲ ਨੇ ਲਾਈ ਸ਼ਿਕਾਇਤ
laljit bhullar controversy| ਆਹ ਕੀ ਬੋਲ ਗਏ ਮੰਤਰੀ ਲਾਲਜੀਤ ਸਿੰਘ ਭੁੱਲਰ, ਅਕਾਲੀ ਦਲ ਨੇ ਲਾਈ ਸ਼ਿਕਾਇਤ
#Laljitbhullar #controversy #Racist #Electioncommestion #abpsanjha #abplive
ਮਾਨ ਦੇ ਮੰਤਰੀ ਪ੍ਰਚਾਰ ਕਰ ਰਹੇ ਸਨ ਪਰ ਤਕਰੀਰ ਦੌਰਾਨ ਕੁਝ ਅਜਿਹਾ ਬੋਲ ਗਏ ਜਿਸ ਤੇ ਵਿਵਾਦ ਹੋ ਗਿਆ, ਇਹ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਜੋ ਵਿਵਾਦਾਂ ਵਿੱਚ ਘਿਰ ਗਏ ਹਨ। ਉਹਨਾਂ 'ਤੇ ਰਾਮਗੜੀਆ ਤੇ ਸੁਨਿਆਰਾ ਭਾਈਚਾਰ ਖਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਦਾ ਇਲਜ਼ਾਮ ਹੈ.
ਅਕਾਲੀ ਦਲ ਅਤੇ ਕਾਂਗਰਸ ਨੇ ਸਵਾਲ ਖੜ੍ਹੇ ਕਰਦਿਆਂ ਚੋਣ ਕਮਿਸ਼ਨ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਇਸ ਸਬੰਧੀ ਟਵੀਟ ਕਰਦੇ ਹੋਏ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕੀਤਾ ਅਤੇ ਕਿਹਾ ਕਿ - ਆਪ ਦੇ ਮੰਤਰੀ ਲਾਲਜੀਤ ਭੁੱਲਰ ਨੇ ਭਾਸ਼ਣ ਦੌਰਾਨ ਰਾਮਗੜੀਆ ਤੇ ਸੁਨਿਆਰਾ ਬਰਾਦਰੀ ਦਾ ਕੀਤਾ ਅਪਮਾਨ। ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖ਼ਾਲਸਾ ਪੰਥ ਦੀ ਸਾਜਨਾ ਕਰ ਸਿੱਖਾਂ ਨੂੰ ਜਾਤ ਪਾਤ ਦੇ ਬੰਧਨ ਤੋਂ ਮੁਕਤ ਕੀਤਾ ਸੀ।
ਪਰ ਅੱਜ ਦੇ ਅਖੌਤੀ ਬਦਲਾਵ ਵਾਲੇ ਸ਼ਰੇਆਮ ਸਟੇਜਾਂ ਤੇ ਸਿੱਖਾਂ ਦਾ ਅਪਮਾਨ ਕਰ ਰਹੇ ਹਨ। ਲਾਲਜੀਤ ਭੁੱਲਰ ਨੂੰ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਕੇ ਕਿਹਾ ਕਿ - ਇਹ ਬੇਹੱਦ ਸ਼ਰਮਨਾਕ ਹੈ ਕਿ ਅਜੋਕੇ ਸਮਾਜ ਵਿੱਚ ਵੀ ਲੋਕਾਂ ਦੇ ਵਿਚਾਰ ਇਹੋ ਜਿਹੇ ਹਨ। ਇਹ ਕੋਈ ਆਮ ਵਿਅਕਤੀ ਨਹੀਂ ਬਲਕਿ ਪੰਜਾਬ ਦੇ ਟਰਾਂਸਪੋਰਟ ਮੰਤਰੀ ਹਨ ਜੋ ਵੱਖ-ਵੱਖ ਜਾਤੀਆਂ ਪ੍ਰਤੀ ਭੱਦੀਆਂ ਟਿੱਪਣੀਆਂ ਕਰ ਕੇ ਆਪਣੀ ਸੋਚ ਦਾ ਜਨਾਜ਼ਾ ਕੱਢ ਰਹੇ ਹਨ। ਮੈਂ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦਾਂ ਹਾਂ ਕਿ ਇਸ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅਜਿਹੇ ਵੰਡ ਪਾਊ ਭਾਸ਼ਣਾਂ ਨੂੰ ਠੱਲ ਪਾਈ ਜਾ ਸਕੇ।