CM Mann Vs Partap bajwa|'ਜਾ ਕਹਿ ਉਨ੍ਹਾਂ ਨੂੰ ਜੇ ਤੇਰੀ ਇੰਨੀ ਚੱਲਦੀ'-ਮਾਨ ਅਤੇ ਬਾਜਵਾ ਦੀ ਤੂੰ-ਤੂੰ ਮੈਂ-ਮੈਂ
CM Mann Vs Partap bajwa|'ਜਾ ਕਹਿ ਉਨ੍ਹਾਂ ਨੂੰ ਜੇ ਤੇਰੀ ਇੰਨੀ ਚੱਲਦੀ'-ਮਾਨ ਅਤੇ ਬਾਜਵਾ ਦੀ ਤੂੰ-ਤੂੰ ਮੈਂ-ਮੈਂ
#Punjab #CMBhagwantMann #PartapSinghBajwa #Assembly #abpsanjha #abplive
ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਸਿੰਙ ਫਸਾਉਣ ਵਿੱਚ ਕੋਈ ਕਸਰ ਨਹੀਂ ਛੱਡੀ, ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਵਿਰੋਧੀ ਧਿਰ ਦੇ ਲੀਡਰ ਨੂੰ ਪ੍ਰਤਾਪ ਸਿੰਘ ਬਾਜਵਾ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਇੱਕ ਪਾਸੇ ਸਾਡੇ ਨਾਲ ਸਮਝੌਤੇ ਕਰਦੇ ਹੋ ਅਤੇ ਦੂਜੇ ਪਾਸੇ ਗੱਲਾਂ, ਚੈਲੇਂਜ ਇੱਥੋਂ ਤੱਕ ਕਰ ਦਿੱਤਾ ਕਿ ਜਾਓ ਕਹਿ ਦੋ ਹਾਈਕਮਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਜੇ ਇੰਨੀ ਚੱਲਦੀ ਤੁਹਾਡੀ ਇੰਨੀ, ਵੈਸੇ ਇਹ ਗੱਲ ਉਨ੍ਹਾਂ ਨੇ ਤਨਜ਼ ਵਜੋਂ ਕਹੀ ਕਿਉਂਕਿ ਬਾਅਦ ਵਿੱਚ ਇਹ ਵੀ ਕਹਿ ਗਏ ਕਿ ਤੁਹਾਨੂੰ ਕੌਣ ਪੁੱਛਦਾ | ਦਰਅਸਲ ਇੰਡੀਆ ਅਲਾਇੰਸ ਤਹਿਤ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਹੱਥ ਮਿਲ ਚੁੱਕੀ ਹੈ, ਆਮ ਆਦਮੀ ਪਾਰਟੀ ਅਤੇ ਕਾਂਗਰਸ ਦਿੱਲੀ, ਹਰਿਆਣਾ, ਗੁਜਰਾਤ ਅਤੇ ਚੰਡੀਗੜ੍ਹ ਵਿੱਚ ਇਕੱਠੇ ਚੋਣ ਲੜੇਗੀ, ਕਾਂਗਰਸ ਹਰਿਆਣਾ ਦੀਆਂ 9 ਸੀਟਾਂ 'ਤੇ ਚੋਣ ਲੜੇਗੀ। ਜਦਕਿ ਆਮ ਆਦਮੀ ਪਾਰਟੀ ਕੁਰੂਕਸ਼ੇਤਰ ਸੀਟ ਤੋਂ ਚੋਣ ਲੜੇਗੀ। ਇਸ ਦੇ ਨਾਲ ਹੀ ਕਾਂਗਰਸ ਚੰਡੀਗੜ੍ਹ ਵਿੱਚ ਵੀ ਆਪਣਾ ਉਮੀਦਵਾਰ ਖੜ੍ਹੇ ਕਰੇਗੀ। 'ਆਪ' ਦਿੱਲੀ ਦੀਆਂ 4 ਲੋਕ ਸਭਾ ਸੀਟਾਂ ਨਵੀਂ ਦਿੱਲੀ, ਪੱਛਮੀ ਦਿੱਲੀ, ਦੱਖਣੀ ਦਿੱਲੀ ਅਤੇ ਪੂਰਬੀ ਦਿੱਲੀ 'ਤੇ ਚੋਣ ਲੜੇਗੀ। ਕਾਂਗਰਸ 3 ਸੀਟਾਂ ਚਾਂਦਨੀ ਚੌਕ, ਉੱਤਰ-ਪੂਰਬ ਅਤੇ ਉੱਤਰ-ਪੱਛਮ 'ਤੇ ਚੋਣ ਲੜੇਗੀ। ਕਾਂਗਰਸ ਗੁਜਰਾਤ 'ਚ 24 ਸੀਟਾਂ 'ਤੇ ਚੋਣ ਲੜੇਗੀ। ਜਦਕਿ ਆਮ ਆਦਮੀ ਪਾਰਟੀ ਦੋ ਸੀਟਾਂ ਭਰੂਚ ਅਤੇ ਭਾਵਨਗਰ 'ਤੇ ਉਮੀਦਵਾਰ ਖੜ੍ਹੇ ਕਰੇਗੀ। ਜਦਕਿ ਗੋਆ 'ਚ ਕਾਂਗਰਸ ਦੋਵੇਂ ਲੋਕ ਸਭਾ ਸੀਟਾਂ 'ਤੇ ਚੋਣ ਲੜੇਗੀ।