One Nation-One Election | 'ਇੱਕ ਦੇਸ਼-ਇੱਕ ਚੋਣ' ਲਾਗੂ ਕਰਨਾ ਸੰਭਵ ਹੈ ਜਾਂ ਨਹੀਂ ?
ਕੀ ਭਾਰਤ ਵਰਗੇ ਲੋਕਤੰਤਰ ਵਿੱਚ One Nation-One Election ਵਰਗੀ ਪੌਲਿਸੀ ਨੂੰ ਲਾਗੂ ਕੀਤਾ ਜਾ ਸਕਦੈ ਜਾਂ ਫਿਰ ਇਹ ਹਾਲੇ ਬਹੁਤ ਦੂਰ ਦੀ ਗੱਲ ਐ, ਆਜ਼ਾਦੀ ਤੋਂ ਬਾਅਦ ਦੇਸ਼ ਵਿੱਚ ਪਹਿਲੀ ਵਾਰ ਆਮ ਚੋਣਾਂ ਹੋਈਆਂ ਸੀ 1951-52 ਵਿੱਚ, ਉਸ ਸਮੇਂ ਦੇਸ਼ ਵਿੱਚ ਲੋਕ ਸਭਾ ਦੇ ਨਾਲ ਵਿਧਾਨ ਸਭਾ ਦੀਆਂ ਵੀ ਚੋਣਾਂ ਹੋਈਆਂ ਸਨ, ਇਹ ਸਿਲਸਿਲਾ 1967 ਤੱਕ ਲਗਾਤਾਰ ਚਲਦਾ ਰਿਹਾ, ਯਾਨੀਕਿ 1957, 1962 ਅਤੇ 1967 ਵਿੱਚ ਵੀ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਇਕੱਠੀਆਂ ਹੋਈਆਂ ਸਨ, ਹਲਾਂਕਿ ਇਸ ਵਿੱਚ ਇੱਕ ਅਪਵਾਦ ਵੀ ਸੀ ਅਤੇ ਉਹ ਸੀ ਕੇਰਲ, ਦਰਅਸਲ ਇੰਦਰਾ ਗਾਂਧੀ ਨੇ 1959 ਵਿੱਚ ਕੇਰਲ ਦੀ ਚੁਣੀ ਹੋਈ ਸਰਕਾਰ ਨੂੰ ਭੰਗ ਕਰ ਦਿੱਤਾ ਸੀ, ਉਸ ਸਮੇਂ 1960 ਵਿੱਚ ਕੇਰਲ ਵਿਧਾਨ ਸਭਾ ਦੀਆਂ ਵੱਖ ਤੋਂ ਚੋਣਾਂ ਹੋਈਆਂ, 1962 ਵਿੱਚ ਜਦੋਂ ਦੇਸ਼ 'ਚ ਆਮ ਚੋਣਾਂ ਹੋਈਆਂ ਅਤੇ ਦੂਜੇ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ, ਉਸ ਸਮੇਂ ਵੀ ਕੇਰਲ ਵਿੱਚ ਚੋਣਾਂ ਨਹੀਂ ਕਰਵਾਈਆਂ ਗਈਆਂ, ਕਿਉਂਕਿ ਉਸ ਸਮੇਂ ਕੇਰਲ ਵਿਧਾਨ ਸਭਾ ਨੂੰ ਕੰਮ ਕਰਦਿਆਂ ਸਿਰਫ਼ 2 ਸਾਲ ਹੀ ਹੋਏ ਸੀ,