ਪੜਚੋਲ ਕਰੋ
(Source: ECI/ABP News)
CM ਕੈਪਟਨ ਨੇ ਜਦੋਂ ਆਖੀ ਅਸਤੀਫ਼ੇ ਵਾਲੀ ਗੱਲ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਸੁਧਾਰ ਦੇ ਨਾਂ 'ਤੇ ਬਣਾਏ ਕੇਂਦਰੀ ਖੇਤੀ ਕਾਨੂੰਨਾਂ ਤੇ ਪ੍ਰਸਤਾਵਿਤ ਬਿਜਲੀ ਸੋਧ ਬਿੱਲ ਨੂੰ ਸਿਰੇ ਤੋਂ ਨਕਰਾਦਿਆਂ ਵਿਧਾਨ ਸਭਾ 'ਚ ਮਤਾ ਪੇਸ਼ ਕੀਤਾ ਹੈ। ਉਨ੍ਹਾਂ ਸਾਰੀਆਂ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਹਿੱਤਾਂ ਲਈ ਸਿਆਸਤ ਤੋਂ ਉੱਪਰ ਉੱਠਿਆ ਜਾਵੇ।ਕੈਪਟਨ ਵੱਲੋਂ ਪੇਸ਼ ਮਤੇ ਦੇ ਖਰੜੇ 'ਚ ਪ੍ਰਸਤਾਵਿਤ ਬਿਜਲੀ ਸੋਧ ਬਿੱਲ ਖਤਮ ਕਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਨਵਾਂ ਆਰਡੀਨੈਂਸ ਜਾਰੀ ਕੀਤਾ ਗਿਆ ਜੋ ਘੱਟੋ-ਘੱਟ ਸਮਰਥਨ ਮੁੱਲ ਤੇ ਆਨਾਜ ਦੀ ਖਰੀਦ ਕਿਸਾਨਾਂ ਦਾ ਕਾਨੂੰਨੀ ਹੱਕ ਬਣਾਉਂਦਾ ਹੈ ਤੇ ਐਫਸੀਆਈ ਤੇ ਹੋਰ ਏਜੰਸੀਆਂ ਰਾਹੀਂ ਭਾਰਤ ਸਰਕਾਰ ਵੱਲੋਂ ਖਰੀਦ ਯਕੀਨੀ ਬਣਾਉਂਦਾ ਹੈ।ਕੈਪਟਨ ਨੇ ਅਕਾਲੀ ਦਲ ਤੇ 'ਆਪ' ਨੂੰ ਘੇਰਦਿਆਂ ਅਫਸੋਸ ਜਤਾਇਆ ਕਿ ਕਈ ਵਿਧਾਇਕਾਂ ਨੇ ਸਿਆਸੀ ਲਾਹਾ ਲੈਣ ਲਈ ਸੋਮਵਾਰ ਸੈਸ਼ਨ ਦੇ ਪਹਿਲੇ ਦਿਨ ਬੇਵਜ੍ਹਾ ਗਤੀਵਿਧੀਆ 'ਚ ਹਿੱਸਾ ਲਿਆ। ਕਈ ਟਰੈਕਟਰਾਂ 'ਤੇ ਆਏ ਤੇ ਕਈਆਂ ਨੇ ਬਿੱਲਾਂ ਦੀ ਪ੍ਰਾਪਤੀ ਦੇ ਵਿਰੋਧ 'ਚ ਵਿਧਾਨ ਸਭਾ 'ਚ ਰਾਤ ਬਿਤਾਈ। ਕੈਪਟਨ ਨੇ ਕਿਹਾ ਉਨ੍ਹਾਂ ਕਈ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕਰਨ ਮਗਰੋਂ ਰਾਤ ਸਾਢੇ 9 ਵਜੇ ਬਿੱਲ 'ਤੇ ਦਸਤਖਤ ਕੀਤੇ ਸਨ। ਉਨ੍ਹਾਂ ਕਿਹਾ ਹੰਗਾਮੀ ਹਾਲਤ 'ਚ ਸੱਦੇ ਸੈਸ਼ਨ 'ਚ ਬਿੱਲਾਂ ਦੀਆਂ ਕਾਪੀਆਂ ਵੰਡਣ 'ਚ ਦੇਰੀ ਹੋ ਹੀ ਜਾਂਦੀ ਹੈ।ਉਨ੍ਹਾਂ ਕਿਹਾ ਅੱਜ ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤੇ ਜਾਣ ਵਾਲੇ ਬਿੱਲ ਅੱਗੇ ਸੂਬੇ ਦੀ ਲੜਾਈ ਦਾ ਕਾਨੂੰਨੀ ਆਧਾਰ ਬਣਨਗੇ। ਇਸ ਲਈ ਬਿੱਲ ਪੇਸ਼ ਕਰਨ ਤੋਂ ਪਹਿਲਾਂ ਇਸ ਦੀ ਪੂਰੀ ਤਰ੍ਹਾਂ ਜਾਂਚ ਦੀ ਲੋੜ ਹੈ। ਇਹ ਮਤਾ ਕੇਂਦਰ ਸਰਕਾਰ ਵੱਲੋਂ ਜ਼ਬਰੀ ਥੋਪੇ ਜਾਣ ਵਾਲੇ ਕਾਨੂੰਨਾਂ ਦਾ ਵਿਰੋਧ ਕਰਦਾ ਹੈ ਤੇ ਕੇਂਦਰ ਵੱਲੋਂ ਖੇਤੀ ਸੁਧਾਰ ਦੇ ਨਾਂ 'ਤੇ ਜਾਰੀ ਤਿੰਨ ਖੇਤੀ ਕਾਨੂੰਨ ਤੇ ਪ੍ਰਸਾਤਵਤ ਬਿਜਲੀ ਬਿੱਲ ਨੂੰ ਰੱਦ ਕਰਦੇ ਹਨ।
Tags :
Vidhan Sabha Live Today Kheti Kanoon Captain LIVE Vidhan Sabha Session Punjab 2020 Vidhan Sabha Session 2020 Vidhan Sabha Session Punjab Vidhan Sabha Session Live Captain Resign News Punjab Cm Resign CM Resign Vidhan Sabha Captains Resign Vidhan Sabha Live Vidhan Sabha Session Abp Sanjha Punjab Latest News Captain Amarinder Singh Vidhan Sabha Punjab Newsਰਾਜਨੀਤੀ
![Sukhbir Badal Daughter Marriage| ਸਿਆਸਤ 'ਚ ਇੱਕ ਦੂਜੇ ਦੇ ਵਿਰੋਧੀ, ਪਰ ਵਿਆਹਾਂ 'ਚ ਇੱਕ ਦੂਜੇ ਦੇ ਕਰੀਬੀ|](https://feeds.abplive.com/onecms/images/uploaded-images/2025/02/18/d2052fcb938f05fa7f4a4b97a4e97be117398750677161149_original.jpg?impolicy=abp_cdn&imwidth=470)
Sukhbir Badal Daughter Marriage| ਸਿਆਸਤ 'ਚ ਇੱਕ ਦੂਜੇ ਦੇ ਵਿਰੋਧੀ, ਪਰ ਵਿਆਹਾਂ 'ਚ ਇੱਕ ਦੂਜੇ ਦੇ ਕਰੀਬੀ|
![Delhi Aap Meeting| Bhagwant Mann|'ਆਪ' ਦੀ ਮੀਟਿੰਗ ਤੋਂ ਬਾਅਦ ਭਗਵੰਤ ਮਾਨ ਦਾ ਵੱਡਾ ਬਿਆਨ](https://feeds.abplive.com/onecms/images/uploaded-images/2025/02/11/6eba5a48d3568f39b2c0cdbacca7d4b717392719214991149_original.jpg?impolicy=abp_cdn&imwidth=100)
Delhi Aap Meeting| Bhagwant Mann|'ਆਪ' ਦੀ ਮੀਟਿੰਗ ਤੋਂ ਬਾਅਦ ਭਗਵੰਤ ਮਾਨ ਦਾ ਵੱਡਾ ਬਿਆਨ
![Aap Meeting|Bhagwant Mann | ਆਪ 'ਚ ਮਚੀ ਤਰਥਲੀ, ਦਿੱਲੀ 'ਚ ਸੱਦੀ ਹੰਗਾਮੀ ਮੀਟਿੰਗ| abp sanjha|arvind Kejriwal](https://feeds.abplive.com/onecms/images/uploaded-images/2025/02/11/b7ada45a7b2e00187a57fda4ab5b4b1717392704356521149_original.jpg?impolicy=abp_cdn&imwidth=100)
Aap Meeting|Bhagwant Mann | ਆਪ 'ਚ ਮਚੀ ਤਰਥਲੀ, ਦਿੱਲੀ 'ਚ ਸੱਦੀ ਹੰਗਾਮੀ ਮੀਟਿੰਗ| abp sanjha|arvind Kejriwal
![Ravneet Bittu|Bhagwant Mann|ਹਿੰਮਤ ਹੈ ਤਾਂ ਮੇਰੇ 'ਤੇ ਪਰਚਾ ਦਰਜ ਕਰ...ਰਵਨੀਤ ਬਿੱਟੂ ਦੀ ਲਲਕਾਰ|abp sanjha|](https://feeds.abplive.com/onecms/images/uploaded-images/2025/02/10/efd2db37f52f1d8cb1ee1bf373bc134f17391924715691149_original.jpg?impolicy=abp_cdn&imwidth=100)
Ravneet Bittu|Bhagwant Mann|ਹਿੰਮਤ ਹੈ ਤਾਂ ਮੇਰੇ 'ਤੇ ਪਰਚਾ ਦਰਜ ਕਰ...ਰਵਨੀਤ ਬਿੱਟੂ ਦੀ ਲਲਕਾਰ|abp sanjha|
![Mansa Gangster Arrest| ਪੁਲਸ ਚਾਹੇ ਤਾਂ ਕੀ ਨਹੀਂ ਕਰ ਸਕਦੀ, ਡਲਹੌਜੀ ਤੋਂ ਚੁੱਕੇ ਗੈਂਗ*ਸਟਰ|Sidhu Moosewala|](https://feeds.abplive.com/onecms/images/uploaded-images/2025/02/09/3c03f79c5f22c1df61a71b2c938be45317391004440351149_original.jpg?impolicy=abp_cdn&imwidth=100)
Mansa Gangster Arrest| ਪੁਲਸ ਚਾਹੇ ਤਾਂ ਕੀ ਨਹੀਂ ਕਰ ਸਕਦੀ, ਡਲਹੌਜੀ ਤੋਂ ਚੁੱਕੇ ਗੈਂਗ*ਸਟਰ|Sidhu Moosewala|
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement