Punjab MC Election | 5 ਨਗਰ ਨਿਗਮ ਚੋਣਾਂ ਹੋਈਆਂ ਮੁਲਤਵੀ,ਪੰਜਾਬ ਸਰਕਾਰ ਨੇ ਨਵਾਂ ਨੋਟੀਫਿਕੇਸ਼ਨ ਕੀਤਾ ਜਾਰੀ
Punjab MC Election | 5 ਨਗਰ ਨਿਗਮ ਚੋਣਾਂ ਹੋਈਆਂ ਮੁਲਤਵੀ,ਪੰਜਾਬ ਸਰਕਾਰ ਨੇ ਨਵਾਂ ਨੋਟੀਫਿਕੇਸ਼ਨ ਕੀਤਾ ਜਾਰੀ
#Punjab #Politics #Amritsar #jalandhar #Phagwara #Ludhiana #Patiala
ਪੰਜਾਬ ਵਿੱਚ ਹੋਣ ਵਾਲੀਆਂ 5 ਨਗਰ ਨਿਗਮ ਦੀਆਂ ਚੋਣਾਂ ਮੁਲਤਵੀ ਹੋ ਗਈਆਂ ਹਨ।
ਪੰਜਾਬ ਸਰਕਾਰ ਨੇ ਇਸ ਸੰਬੰਧੀ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ
ਦੱਸ ਦਈਏ ਕਿ
ਪੰਜਾਬ ਸਰਕਾਰ ਨੇ ਅੰਮ੍ਰਿਤਸਰ, ਜਲੰਧਰ, ਫਗਵਾੜਾ, ਲੁਧਿਆਣਾ ਅਤੇ ਪਟਿਆਲਾ ਨਗਰ ਨਿਗਮਾਂ ਦੀਆਂ ਚੋਣਾਂ 15 ਨਵੰਬਰ ਤੱਕ ਕਰਵਾਉਣੀਆਂ ਸਨ,
ਪਰ ਤੈਅ ਸਮੇਂ 'ਤੇ ਇਹ ਇਲਕੈਸ਼ਨ ਨਹੀਂ ਹੋ ਸਕਣਗੇ।
ਕਾਰਨ ਵਾਰਡਬੰਦੀ ਨਾ ਹੋਣਾ ਦੱਸਿਆ ਗਿਆ ਹੈ।
ਸਥਾਨਕ ਸਰਕਾਰਾਂ ਵਿਭਾਗ ਨੇ ਇਸ ਸੰਬੰਧੀ ਨੋਟਿਸ ਜ਼ਾਰੀ ਕੀਤਾ ਹੈ
ਇਸ ਨੋਟੀਫਿਕੇਸ਼ਨ ਦੇ ਤਹਿਤ ਜੇ ਕਿਸੇ ਵੋਟਰ ਨੂੰ ਕਿਸੇ ਵੀ ਤਰ੍ਹਾਂ ਦਾ ਇਤਰਾਜ਼ ਹੈ ਤਾਂ ਉਹ ਸਥਾਨਕ ਸਰਕਾਰਾਂ ਵਿਭਾਗ ਵਿੱਚ ਆਪਣਾ ਇਤਰਾਜ਼ 7 ਨਵੰਬਰ ਤੱਕ ਦਾਖਲ ਕਰਵਾ ਸਕਦਾ ਹੈ।
17 ਨਵੰਬਰ ਇੱਕ ਇਤਰਾਜ਼ ਵਾਪਸ ਲਏ ਜਾ ਸਕਦੇ ਹਨ
ਤੇ 21 ਨਵੰਬਰ ਨੂੰ ਫਾਇਨਲ ਵੋਟਰ ਸੂਚੀ ਪ੍ਰਕਾਸ਼ਿਤ ਕਰ ਦਿੱਤੀ ਜਾਵੇਗੀ।
ਜਿਸ ਤਹਿਤ ਹੁਣ ਤੈਅ ਸਮੇਂ 'ਤੇ ਵੋਟਾਂ ਨਹੀਂ ਕਰਵਾਈਆਂ ਜਾ ਸਕਦੀਆਂ ਹਨ।
ਜਾਣਕਾਰੀ ਮੁਤਾਬਕ ਨਗਰ ਨਿਗਮ ਦੀਆਂ ਚੋਣਾਂ ਅਗਲੇ ਸਾਲ ਜਨਵਰੀ ਦੇ ਪਹਿਲੇ ਹਫ਼ਤੇ ਜਾਂ ਫਿਰ ਦਸੰਬਰ ਦੇ ਆਖਰੀ ਹਫ਼ਤੇ ਤੱਕ ਕਰਵਾਈਆਂ ਜਾ ਸਕਦੀਆਂ ਹਨ।