ABP Sanjha 'ਤੇ ਵੇਖੋ 03 ਸਤੰਬਰ 2022, ਸਵੇਰੇ 09:30 ਵਜੇ ਦੀਆਂ Headlines
ਵਾਪਸੀ ਲਈ ਤਿਆਰ, ਨਵੀਂ ਪੋਸਟਿੰਗ ਕਰਦੀ ਇੰਤਜ਼ਾਰ !- ਗੌਰਵ ਯਾਦਵ ਹੀ ਰਹਿਣਗੇ ਪੰਜਾਬ ਦੇ ਕਾਰਜਕਾਰੀ DGP, ਵੀਕੇ ਭਵਰਾ ਲਾਏ ਜਾ ਸਕਦੇ ਨੇ ਪੁਲਿਸ ਹਾਊਸਿੰਗ ਕੌਰਪੋਰੇਸ਼ਨ ਦੇ ਚੇਅਰਮੈਨ, 5 ਸਤੰਬਰ ਨੂੰ ਛੁੱਟੀ ਤੋਂ ਪਰਤ ਰਹੇ ਨੇ ਭਵਰਾ
ਵਿਜੀਲੈਂਸ ਦੀ ਰਡਾਰ 'ਤੇ AAP ਲੀਡਰ- ਵਿਜੀਲੈਂਸ ਦੀ ਜਾਂਚ ਚ ਫਸ ਸਕਦੇ ਨੇ ਆਪ ਲੀਡਰ ਅਮਰਜੀਤ ਸੰਦੋਆ, ਜੰਗਲੀ ਜ਼ਮੀਨ ਘੁਟਾਲੇ ਨਾਲ ਜੁੜ ਰਹੇ ਲਿੰਕ, ਵਿਜੀਲੈਂਸ ਨੇ ਜ਼ਬਤ ਕੀਤੀ ਸੰਦੋਆ ਦੀ ਗੱਡੀ
'ਲਾਲ ਡਾਇਰੀ' ਖੋਲ੍ਹੇਗੀ ਰਾਜ਼ !- ਸੋਨਾਲੀ ਫੋਗਾਟ ਦੇ ਘਰੋਂ ਮਿਲੀ ਲਾਲ ਡਾਇਰੀ ਚ ਕਈ ਲੀਡਰਾਂ ਅਤੇ ਨੌਕਰਸ਼ਾਹਾਂ ਦੇ ਨਾਂਅ,ਪੈਸਿਆਂ ਅਤੇ ਨਿਵੇਸ਼ ਦੀ ਜਾਣਕਾਰੀ ਦੇ ਮਿਲੇ ਸਬੂਤ..ਗੋਆ ਪੁਲਿਸ ਨੇ ਡਿਜੀਟਲ ਲੌਕਰ ਕੀਤਾ ਸੀਲ
4 ਅਗਸਤ ਨੂੰ ਮਹਾ-ਮੁਕਾਬਲਾ- 4 ਅਗਸਤ ਨੂੰ ਮੁੜ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਵੇਗੀ ਟੱਕਰ, ਏਸ਼ੀਆ ਕੱਪ ਚ ਲਗਾਤਾਰ ਪੰਜਵੀਂ ਵਾਰ ਪਾਕਿਸਤਾਨ ਨੂੰ ਹਰਾਉਣ ਦੇ ਇਰਾਦੇ ਨਾਲ ਉਤਰੇਗੀ ਟੀਮ ਇੰਡੀਆ
ਗੋਟਬਾਇਆ 'RETURNS' !- ਦੋ ਮਹੀਨੇ ਬਾਅਦ ਮੁੜ ਸ਼੍ਰੀਲੰਕਾ ਪਰਤੇ ਸਾਬਕਾ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ, ਹਿੰਸਕ ਪ੍ਰਦਰਸ਼ਨਾਂ ਕਾਰਨ ਦੇਸ਼ ਛੱਡਣ ਨੂੰ ਹੋਏ ਸੀ ਮਜਬੂਰ, ਭਾਰੀ ਸੁਰੱਖਿਆ ਵਿਚਾਲੇ ਏਅਰਪੋਰਟ ਤੋਂ ਕੱਢਿਆ ਗਿਆ