ਹੁਣ ਬਾਬਾ ਹੀਰਾ ਸਿੰਘ ਭੱਠਲ ਕਾਲਜ ਹੋਇਆ ਬੰਦ, ਸੜਕਾਂ 'ਤੇ ਮੁਲਾਜ਼ਮ
ਹੁਣ ਬਾਬਾ ਹੀਰਾ ਸਿੰਘ ਭੱਠਲ ਕਾਲਜ ਹੋਇਆ ਬੰਦ, ਸੜਕਾਂ 'ਤੇ ਮੁਲਾਜ਼ਮ
ਬਾਬਾ ਹੀਰਾ ਸਿੰਘ ਭੱਠਲ ਕਾਲਜ ਐਕਸ਼ਨ ਕਮੇਟੀ ਵੱਲੋਂ ਐਸਡੀਐਮ ਦਫਤਰ ਲਹਿਰਾ ਦਾ ਘਿਰਾਓ ਕਰਕੇ ਪੰਜਾਬ ਦੀ ਮਾਨ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ
ਪ੍ਰਦਰਸ਼ਨਕਾਰੀਆਂ ਚ ਕਾਲਜ ਤੋਂ ਬਰਖਾਸਤ ਕੀਤਾ ਸਟਾਫ, ਕਿਸਾਨ ਯੂਨੀਅਨ ਉਗਰਾਹਾਂ ਤੋਂ ਇਲਾਵਾ ਬਹੁਤ ਸਾਰੀਆਂ ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਮੌਜੂਦ ਸਨ।
ਇਲਜ਼ਾਮ ਹਨ ਕਿ ਪਹਿਲਾਂ ਕਾਂਗਰਸ ਸਰਕਾਰ ਨੇ ਕਾਲਜ ਦੇ ਸਟਾਫ ਨੂੰ ਤਨਖਾਹਾਂ ਨਹੀਂ ਦਿੱਤੀਆਂ, ਹੁਣ ਆਪ ਸਰਕਾਰ ਨੇ ਕਾਲਜ ਹੀ ਬੰਦ ਕਰ ਦਿੱਤਾ। ਜਿਸ ਕਾਰਨ ਕਾਲਜ ਸਟਾਫ ਦਾ ਵਿਅਕਤੀ ਖੁਦਕਸ਼ੀ ਵੀ ਕਰ ਗਿਆ ਸੀ। ਉਨਾਂ ਕਿਹਾ ਕਿ ਸਰਕਾਰ ਨੇ ਮੁਲਾਜ਼ਮਾਂ ਦੀਆਂ 42 ਮਹੀਨਿਆਂ ਦੀਆਂ ਰੁਕੀਆਂ ਤਨਖਾਹ ਨਹੀਂ ਦਿੱਤੀਆਂ ਜਿਸ ਕਾਰਨ ਕਾਲਜ ਸਟਾਫ ਨੇ ਕੋਰਟ ਵਿੱਚ ਕੇਸ ਪਾ ਦਿੱਤਾ |
ਕਾਲਜ਼ ਸਟਾਫ਼ ਦੇ ਇਲਜ਼ਾਮ ਹਨ ਕਿ ਕੋਰਟ ਕੇਸ ਪਾਏ ਜਾਣ ਤੋਂ ਖਫਾ ਹੋ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਾਲਜ ਬੰਦ ਕਰਨ ਦੇ ਆਦੇਸ਼ ਦੇ ਦਿੱਤੇ। ਸਰਕਾਰ ਦੇ ਇਸ ਫੈਸਲੇ ਤੋਂ ਨਾਰਾਜ਼ ਕਾਲਜ਼ ਸਟਾਫ਼ ਸੜਕਾਂ 'ਤੇ ਉਤਰ ਆਇਆ ਹੈ
ਸਰਕਾਰ ਵੱਲੋਂ ਭੱਠਲ ਕਾਲਜ ਚ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਖੋਲਣ ਦੀ ਯੋਜਨਾ ਹੈ | ਲੇਕਿਨ ਇਸ ਕਾਲਜ ਦੇ ਬੰਦ ਹੋਣ ਨਾਲ ਅਧਿਆਪਕ ਤੇ ਕਾਲਜ ਸਟਾਫ਼ ਬੇਰੁਜ਼ਗਾਰ ਹੋ ਗਿਆ| ਇਸ ਗੱਲ ਤੋਂ ਨਾਰਾਜ਼ ਕਾਲਜ਼ ਸਟਾਫ਼ ਸੜਕਾਂ 'ਤੇ ਉਤਰ ਆਇਆ ਹੈ
ਇਸ ਸੰਬੰਧੀ ਹਲਕਾ ਲਹਿਰਾ ਆਪ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਾਲਜ ਬੰਦ ਹੋਣ ਪਿੱਛੇ ਪੁਰਾਣੀਆਂ ਸਰਕਾਰਾਂ ਜਿੰਮੇਵਾਰ ਹਨ | ਲੇਕਿਨ ਹੁਣ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਕਾਲਜ ਸਟਾਫ਼ ਨੂੰ ਦੂਜੀ ਜਗ੍ਹਾ ਅਡਜਸਟ ਕੀਤਾ ਜਾਵੇ |