Sanjhiyan Khabran 'ਚ ਵੇਖੋ ਪੰਜਾਬ 'ਚ ਬੱਸਾਂ 'ਤੇ Bhindrawala ਦੀ ਤਸਵੀਰਾਂ ਹੱਟਾਉਣ ਦਾ ਫੈਸਲਾ ਵਾਪਸ, BJP ਨੇ ਜਤਾਇਆ ਇਤਰਾਜ਼
ਬੱਸਾਂ ਤੋਂ ਭਿੰਡਰਾਵਾਲੇ ਦੀ ਤਸਵੀਰ ਹਟਾਉਣ ਦਾ ਫੈਸਲਾ ਵਾਪਸ, ਫੈਸਲੇ 'ਤੇ BJP ਨੇ ਜਤਾਇਆ ਇਤਰਾਜ਼
ਸਰਕਾਰੀ ਬੱਸਾਂ ਤੋਂ ਭਿੰਡਰਾਵਾਲੇ ਦੀ ਤਸਵੀਰ ਹਟਾਉਣ ਦਾ ਫੈਸਲਾ ਵਾਪਸ ਲੈ ਲਿਆ ਗਿਆ ਹੈ। SGPC ਅਤੇ ਕਈ ਸਿੱਖ ਜਥੇਬੰਦੀਆਂ ਦੇ ਇਤਰਾਜ਼ ਤੋਂ ਬਾਅਦ ਸਰਕਾਰ ਨੇ ਇਹ ਫੈਸਲਾ ਵਾਪਸ ਲਿਆ ਹੈ। ਦਰਅਸਲ ਪੰਜਾਬ ਦੀਆਂ ਕਈ ਸਰਕਾਰੀ ਬੱਸਾਂ 'ਚ ਭਿੰਡਰਾਵਾਲੇ ਅਤੇ ਜਗਤਾਰ ਹਵਾਰਾ ਦੀਆਂ ਤਸਵੀਰਾਂ ਲੱਗੀਆਂ ਸਾਹਮਣੇ ਆਈਆਂ ਸੀ। ਜਿਸ ਬਾਬਤ ਸ਼ਿਕਾਇਤ ਆਉਣ ਤੇ ਟਰਾਂਸਪੋਰਟ ਵਿਭਾਗ ਵੱਲੋਂ ਇਨਾਂ ਤਸਵੀਰਾਂ ਨੂੰ ਹਟਾਉਣ ਲਈ ਨਿਰਦੇਸ਼ ਦਿੱਤੇ ਗਏ ਸੀ। ਹਾਲਾਂਕਿ ਫੈਸਲਾ ਸਾਹਮਣੇ ਆਉਣ ਤੋਂ ਬਾਅਦ ਇਸ ਦਾ ਕਾਫੀ ਵਿਰੋਧ ਹੋਇਆ, ਹੁਣ ਇਹ ਫੈਸਲਾ ਵਾਪਸ ਲੈ ਲਿਆ ਗਿਆ ਹੈ। ਉਧਰ ਬੱਸਾਂ ਤੋਂ ਭਿੰਡਰਾਵਾਲੇ ਦੀ ਤਸਵੀਰ ਹਟਾਉਣ ਦੇ ਫੈਸਲੇ ਨੂੰ ਲੈਕੇ ਬੀਜੇਪੀ ਨੇ ਮਾਨ ਸਰਕਾਰ ਨੂੰ ਘੇਰਿਆ ਅਤੇ ਸਰਕਾਰੀ ਦੀ ਇੱਛਾ ਸ਼ਕਤੀ ਤੇ ਸਵਾਲ ਚੁੱਕੇ ਹਨ। ਇਸ ਦੇ ਨਾਲ ਹੀ ਸੂਬੇ ਦੀ ਅਮਨ ਸ਼ਾਂਤੀ ਨੂੰ ਲੈਕੇ ਵੀ ਚਿੰਤਾ ਜਤਾਈ ਹੈ।
ਜੱਗੂ ਭਗਵਾਨਪੁਰੀਆ ਦੀ ਬਾਬਾ ਬਕਾਲਾ ਅਦਾਲਤ 'ਚ ਪੇਸ਼ੀ
ਮਾਨਸਾ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗੈਂਗਸਟਰ Jaggu Bhagwanpuria ਦਾ ਸੋਮਵਾਰ ਨੂੰ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ। ਇਸ ਮਗਰੋਂ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਬਿਆਸ ਪੁਲਿਸ ਨੇ ਉਸ ਦਾ ਟ੍ਰਾਂਜ਼ਿਟ ਰਿਮਾਂਡ ਹਾਸਲ ਕੀਤਾ। ਭਗਵਾਨਪੁਰੀਆ 'ਤੇ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਹਥਿਆਰ ਸਪਲਾਈ ਕਰਨ ਦਾ ਦੋਸ਼ ਹੈ।
ਸੰਗਰੂਰ 'ਚ ਵੱਡਾ ਸੜਕ ਹਾਦਸਾ, ਸਕੂਟਰੀ 'ਤੇ ਜਾ ਰਹੀ ਔਰਤ ਨੂੰ ਟਰੱਕ ਨੇ ਕੁੱਚਲਿਆ
ਸੰਗਰੂਰ ਦੇ ਮੂਨਕ ਵਿਖੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਸਕੂਲ ਤੋਂ ਵਾਪਸ ਆ ਰਹੇ ਅਧਿਆਪਕ ਨੂੰ ਇੱਕ ਟਰੱਕ ਨੇ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਮ੍ਰਿਤਕਾ ਇੱਕ ਪ੍ਰਾਈਵੇਟ ਸਕੂਲ ਤੋਂ ਛੁੱਟੀ ਮਗਰੋਂ ਘਰ ਵਾਪਸ ਜਾ ਰਹੀ ਸੀ। ਪਿੰਡ ਹਮੀਰਗੜ੍ਹ 'ਚ ਜਦੋਂ ਪਿੱਛੇ ਤੋਂ ਆ ਰਹੇ ਇੱਕ ਟਰੱਕ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਮਹਿਲਾ ਅਧਿਆਪਕਾ ਬਬੀਨਾ ਰਾਣੀ ਸੜਕ 'ਤੇ ਡਿੱਗ ਗਈ ਅਤੇ ਟਰੱਕ ਦਾ ਟਾਇਰ ਉਸ 'ਤੇ ਚੜ੍ਹ ਗਿਆ। ਸਕੂਟੀ ਟਰੱਕ ਦੇ ਹੇਠਾਂ ਆਉਣ ਕਾਰਨ ਪੈਟਰੋਲ ਦੀ ਟੈਂਕੀ ਫਟ ਗਈ। ਜਿਸ ਕਾਰਨ ਕੁਝ ਹੀ ਸਕਿੰਟਾਂ 'ਚ ਸਕੂਟੀ 'ਚ ਭਿਆਨਕ ਅੱਗ ਲੱਗ ਗਈ।