ਪੜਚੋਲ ਕਰੋ
ਪਹਿਲਾਂ ਆਪਣੀ ਕੈਬਿਨੇਟ ਦਾ ਡੋਪ ਟੈਸਟ ਕਰਾਵੇ ਮੁੱਖ ਮੰਤਰੀ ਭਗਵੰਤ ਮਾਨ
ਪਹਿਲਾਂ ਆਪਣੀ ਕੈਬਿਨੇਟ ਦਾ ਡੋਪ ਟੈਸਟ ਕਰਾਵੇ ਮੁੱਖ ਮੰਤਰੀ ਭਗਵੰਤ ਮਾਨ
ਪੰਜਾਬ ਚ 36 ਮਹਿਨਿਆਂ ਬਾਦ ਜਾਗੀ ਹੈ ਆਪ ਸਰਕਾਰ
ਨਸ਼ੇ ਦੇ ਖਿਲਾਫ ਜਿਹੜੀ ਕਮੇਟੀ ਬਣਾਈ ਐ ਪਹਿਲਾ ਉਸਦਾ ਡੋਪ ਟੈਸਟ ਕਰਾਉ
ਭਗਵੰਤ ਮਾਨ ਆਪਣੀ ਕੈਬਿਨੇਟ ਦਾ ਡੋਪ ਟੈਸਟ ਕਰਾਵੇ ਪਹਿਲਾ
ਪੰਜਾਬ ਦੀ ਧਰਤੀ ਜਲਦ ਰੇਗੀਸਤਾਨ ਨਾ ਬਣ ਜਾਏ ਇਹ ਪੰਜਾਬ ਸਰਕਾਰ ਦਾ ਆਪਣੀ ਰਿਪੋਰਟ ਕਹਿ ਰਹੀ ਹੈ । ਪੰਜਾਬ ਦੇ ਮੁਖ ਮੰਤਰੀ ਇਸ ਤੇ ਵਾਈਟ ਪੇਪਰ ਲੈ ਕੇ ਆਉਣ । ਅਤੇ ਸਪਸ਼ਟ ਕਰਨ ਕੇ ਪੰਜਾਬ ਅੰਦਰ ਕਿੰਨਾ ਪਾਣੀ ਧਰਤੀ ਤੋ ਕਢਿਆ ਜਾ ਰਿਹਾ ਹੈ । ਅਜ ਦੇ ਇਹ ਹਾਲਾਤ ਹੈ ਕਿ ਅਸੀ ਆਪਣਾ ਵੀ ਪਾਣੀ ਪੀ ਲਿਆ ਅਤੇ ਆਉਣ ਵਾਲੀਆਂ ਤਿੰਨ ਪੀੜੀਆਂ ਦਾ ਵੀ ਪਾਣੀ ਪੀ ਚੁਕੇ ਹਨ । ਇਸ ਬਾਰੇ ਸਾਇੰਸਦਾਨ ਵੀ ਕਹਿ ਚੁਕੇ ਹਨ । ਭਗੰਵਤ ਮਾਨ ਪੰਜਾਬ ਦੇ ਮੁਖ ਮੰਤਰੀ ਹਨ ਉਹ ਕਾਰਵਾਈ ਕਰਨ ।
ਬਾਕੀ ਫਸਲਾ ਨੂੰ ਵੀ ਲਾਭ ਦੇਣ ਵਾਲੀਆਂ ਬਣਾਉਣ । ਤਰੁਣ ਚੁਘ ਨੇ ਹਰਿਆਣਾ ਦੀ ਉਦਾਹਰਨ ਦਿਤੀ । 12 ਤੋ ਵਧ ਫਸਲਾ ਤੇ ਹਰਿਆਣਾ ਐਮ ਐਸ ਪੀ ਦੇ ਰਿਹਾ । ਝੋਨਾ ਨਾ ਲਾਉਣ ਵਾਲੇ ਨੂੰ ਵੀ ਸਰਕਾਰ ਪੈਸਾ ਦਿੰਦੀ ਹੈ । ਜਿਹੜੇ ਕੰਮ ਪਹਿਲੀ ਕੈਬਿਨੇਟ ਚ ਕਰਨੇ ਸੀ ਭਗਵੰਤ ਮਾਨ ਸਰਕਾਰ ਨੇ ਉਹ ਕੰਮ ਤਿੰਨ ਸਾਲਾ ਚ ਨਹੀ ਕੀਤੇ ।
ਤਿੰਨਾ ਸਾਲਾ ਵਿਚ ਛੇ ਵਡੀਆ ਫਸਲਾ ਆ ਚੁਕੀਆ ਹਨ ਅਤੇ ਕਿਸੇ ਵੀ ਫਸਲ ਤੇ ਟਾਪ ਅਪ ਨਹੀ ਆਇਆ । ਇਕ ਵੀ ਟਾਪ ਅਪ ਨਹੀ ਦਿਤਾ ਕਿਾਸਾਨਾ ਨੂੰ ।
ਔਰਤਾ ਨੂੰ 1100 ਰੁਪਏ ਦੇਣ ਦਾ ਵਾਅਦਾ ਪੁਰਾ ਨਹੀ ਕੀਤਾ , ਹਰ ਘਰ ਨੋਕਰੀ ਦੇਣ ਦਾ ਵਾਅਦਾ ਪੂਰਾ ਨਹੀ ਹੋਇਆ । ਪੰਜਾਬ ਦਾ ਲਾਅ ਐਂਡ ਆਰਡਰ ਹਰ ਇਕ ਨੂੰ ਪਤਾ ਹੈ ।
36 ਮਹਿਨਿਆ ਬਾਦ ਪੰਜਾਬ ਸਰਕਾਰ ਜਾਗੀ ਹੈ ਅਤੇ ਨਸ਼ੇ ਤੇ ਕਾਰਵਾਈ ਕਰ ਰਹੀ ਹੈ । ਪਰ 36 ਮਹੀਨੇ ਬਾਦ ਵੀ ਅਜੇ ਸਿਰਫ ਕਮੇਟੀਆਂ ਹੀ ਬਣਾ ਰਹੀ ਹੈ ਸਰਕਾਰ ।
ਪੰਜਾਬ ਦੇ ਮੰਤਰੀ ਮੰਡਲ ਦਾ ਡੋਪ ਟੈਸਟ ਕਰਾਉ ਸੀਐਮ ਭਗੰਵਤ ਮਾਨ ਸਾਹਿਬ , ਪਹਿਲਾ ਆਪਣੀ ਕੈਬਿਨੇਟ ਦੀ ਸਫਾਈ ਕਰਾਉ ਪੰਜਾਬ ਦੀ ਫਿਰ ਕਰਾਇਓ ।
ਪੰਜਾਬ ਨੂੰ ਕਲੀਨ ਪੰਜਾਬ ਕਰਨ ਦੀ ਮੁਹਿੰਮ ਚਲਾਉਣੀ ਚਾਹੀਦੀ ਹੈ । ਸਰਕਾਰ ਨੂੰ ਸਾਮਾਜਿਕ ਧਾਰਮਿਕ ਰਾਜਨਿਤਕ ਵਾਪਰਿਕ ਸਾਰੀਆ ਜਥੇਬੰਦੀਆ ਨੂੰ ਨਾਲ ਲੈ ਕੇ ਚਲਣਾ ਪਏਗਾ । ਇਹ ਬਹੁਤ ਵਡੀ ਜੰਗ ਹੈ । ਇਹ ਹਰ ਘਰ ਚ ਨਸ਼ਾ ਵੜ ਚੁਕਿਆ ਐ ।
ਬਲਕਾਰ ਸਿਧੁ ਦੀ ਆਡੀਓ ਵਾਇਰਲ ਤੇ ਬੋਲੇ ਤਰੁਣ ਚੁਘ , ਕਿਹਾ ਪੂਰੀ ਦੀ ਪੂਰੀ ਆਮ ਆਦਮੀ ਪਾਰਟੀ ਲੀਡਰਸ਼ਿਪ ਦੀ ਘਾਟ ਵਿਚ ਚਲ ਰਹੀ ਹੈ । ਨੌਸਿਖਿਏ ਦੀ ਪਾਰਟੀ ਹੈ । ਨਾਲਾਇਕ ਲੋਕਾ ਦੀ ਪਾਰਟੀ ਹੈ । ਇਨਾ ਨੂੰ ਸਰਕਾਰ ਚਲਾਉਣ ਦਾ ਤਜਰਬਾ ਨਹੀ ਹੈ ।
ਨਰਿੰਦਰ ਕੌਰ ਭਰਾਜ ਨਾਲ ਜੁੜੇ ਟਰਕ ਯੁਨੀਅਨ ਦੇ ਵਿਵਾਦ ਤੇ ਬੋਲੇ ਤਰੁਣ ਚੁਘ , ਲੋਕਤੰਤਰ ਚ ਧਕਾਸਾਹੀ ਨਹੀ ਚਲਦੀ । ਇਹ ਡੰਡਾਤੰਤਰ ਚਲਾ ਰਹੇ ਹਨ ।
ਜੋ ਦਿਲੀ ਤੋ ਬੇਰੋਜਗਾਰ ਹੋ ਗਏ ਹਨ ਉਹ ਪੰਜਾਬ ਆ ਕੇ ਸਲਾਹਾ ਦੇ ਰਹੇ ਹਨ ਜੋ ਖੁਦ ਸ਼ਰਾਬ ਨੀਤੀ ਕਾਰਨ ਜਮਾਨਤ ਉਤੇ ਚਲ ਰਹੇ ਹਨ ਉਹ ਪੰਜਾਬ ਚਲਾ ਰਹੇ ਹਨ ।
ਭਾਰਤੀ ਜਨਤਾ ਪਾਰਟੀ ਬੜੀ ਤੇਜੀ ਨਾਲ ਅਗੇ ਵਧ ਰਹੀ ਹੈ । 2027 ਵਿਚ ਪੰਜਾਬ ਵਿਚ ਬਹੁਤ ਵਡਾ ਪਰਿਵਰਤਨ ਹੋਏਗਾ ।
ਹੋਰ ਵੇਖੋ






















