Machiwada News |ਮਾਛੀਵਾੜਾ - ਕਮਰੇ 'ਚ ਮਿਲੀਆਂ ਨੌਜਵਾਨਾਂ ਦੀਆਂ ਲਾਸ਼ਾਂ,ਮਚੀ ਹਾਹਾਕਾਰ
Machiwada News |ਮਾਛੀਵਾੜਾ - ਕਮਰੇ 'ਚ ਮਿਲੀਆਂ ਨੌਜਵਾਨਾਂ ਦੀਆਂ ਲਾਸ਼ਾਂ,ਮਚੀ ਹਾਹਾਕਾਰ
ਮਾਛੀਵਾੜਾ - ਕਮਰੇ 'ਚ ਮਿਲੀਆਂ ਨੌਜਵਾਨਾਂ ਦੀਆਂ ਲਾਸ਼ਾਂ
ਭੇਦਭਰੇ ਹਾਲਾਤ 'ਚ ਹੋਈ ਨੌਜਵਾਨਾਂ ਦੀ ਮੌਤ
ਇਲਾਕੇ 'ਚ ਫ਼ੈਲੀ ਸਨਸਨੀ
ਮਾਛੀਵਾੜਾ ਦੇ ਕੁਹਾਡ਼ਾ ਰੋਡ ’ਤੇ ਸਥਿਤ ਮਾਡਲ ਟਾਊਨ ਕਾਲੋਨੀ ਵਿਚ ਇੱਕ ਕਮਰੇ ਦੇ ਅੰਦਰ 2 ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਮਿਲੀਆਂ |
ਜਿਨ੍ਹਾਂ ਦੀ ਪਹਿਚਾਣ ਦੀਪਕ ਕੁਮਾਰ ਉਰਫ਼ ਦੀਪੂ (24) ਤੇ ਵਿਜੈ ਕੁਮਾਰ (24) ਵਜੋਂ ਹੋਈ ਹੈ |
ਦੋਵੇਂ ਨੌਜਵਾਨ ਆਪਸ ਵਿਚ ਰਿਸ਼ਤੇਦਾਰ ਹਨ |
ਨੌਜਵਾਨ ਪਿੱਛੋਂ ਬਿਹਾਰ ਦੇ ਹਨ ਤੇ ਫਿਲਹਾਲ ਪਿੰਡ ਗੁਰੁਗੜ੍ਹ ਚ ਰਹਿ ਰਹੇ ਸਨ
ਦੋਵੇਂ ਇੱਕ ਫੈਕਟਰੀ ਵਿਚ ਮਕੈਨਿਕ ਵਜੋਂ ਕੰਮ ਕਰਦੇ ਸਨ।
ਮ੍ਰਿਤਕ ਦੀਪੂ ਦੇ ਪਿਤਾ ਸੁਲੱਖਣ ਕੁਮਾਰ ਮੁਤਾਬਕ ਦੋਵੇਂ ਨੌਜਵਾਨ ਇਹ ਆਖ ਕੇ
ਘਰੋਂ ਗਏ ਕਿ ਉਹ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਲਈ ਜਾ ਰਹੇ ਹਨ।
ਲੇਕਿਨ ਉਹ ਆਪਣੇ ਪਲਾਟ ਚ ਮ੍ਰਿਤਕ ਪਾਏ ਹਏ | ਮੌਤ ਦੇ ਕਾਰਨਾਂ ਦਾ ਫਿਲਹਾਲ ਕੁਝ ਪਤਾ ਨਹੀਂ ਲੱਗਾ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |






















