(Source: ECI/ABP News)
Drug de+ath in Kotkapura|28 ਸਾਲਾ ਮਨਿੰਦਰ ਨੂੰ ਨਿਗਲ ਗਿਆ ਨਸ਼ਾ, ਬਜ਼ੁਰਗ ਪਿਤਾ ਦੇ ਹੰਝੂ ਪੂੰਝਣ ਵਾਲਾ ਵੀ ਕੋਈ ਨਹੀਂ
Drug de+ath in Kotkapura|28 ਸਾਲਾ ਮਨਿੰਦਰ ਨੂੰ ਨਿਗਲ ਗਿਆ ਨਸ਼ਾ, ਬਜ਼ੁਰਗ ਪਿਤਾ ਦੇ ਹੰਝੂ ਪੂੰਝਣ ਵਾਲਾ ਵੀ ਕੋਈ ਨਹੀਂ
#Drug #Kotkapura #Punjab #Crime #CMmann #Bhagwantmann #Punjabpolice #abpsanjha #abplive
ਕੋਟਕਪੂਰਾ ਦੇ ਗੁਰਦੇਵ ਸਿੰਘ ਦੇ ਬੇਟੇ ਮਨਿੰਦਰ ਸਿੰਘ ਨੂੰ ਨਸ਼ੇ ਦਾ ਦੈਂਤ ਨਿਗਲ ਗਿਆ ਹੈ, ਪਰਿਵਾਰ ਦੱਸਦਾ ਹੈ ਕਿ ਨਸ਼ਾ ਕਰਨ ਕਰਕੇ ਮਨਿੰਦਰ ਦੀ ਸਿਹਤ ਜ਼ਿਆਦਾ ਵਿਗੜ ਗਈ ਉਸ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਦਾਖਲ ਕਰਾਇਆ ਗਿਆ ਪਰ ਕੋਈ ਸੁਧਾਰ ਨਾ ਹੋਇਆ,ਮ੍ਰਿਤਕ ਮਨਿੰਦਰ ਲੱਕੜ ਵਾਲੇ ਆਰੇ ਤੇ ਕੰਮ ਕਰਦਾ ਸੀ ਅਤੇ ਉਸਦਾ ਛੋਟਾ ਭਰਾ ਵੀ ਉਸਦੇ ਨਾਲ ਹੀ ਕੰਮ ਕਰਦਾ ਸੀ ਮਾਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਪਿਤਾ ਕਾਫੀ ਬਜ਼ੁਰਗ ਹਨ, ਘਰ ਦਾ ਹਾਲ ਕਿਸੇ ਤੋਂ ਲੁਕਿਆ ਨਹੀਂ ਹੁਣ ਸਵਾਲ ਇਹ ਕਿ ਆਖ਼ਿਰ ਅਜਿਹੇ ਹਲਾਤਾਂ ਲਈ ਕੌਣ ਜ਼ਿੰਮੇਵਾਰ ਹੈ, ਅਕਸਰ ਹੀ ਪਿੰਡਾਂ ਵਿੱਚ ਲੋਕ ਇਲਜ਼ਾਮ ਲਾਉਂਦੇ ਨੇ ਕਿ ਨਸ਼ਾ ਸਰੇਆਮ ਵਿਕਦਾ ਅਤੇ ਇਹ ਕੋਈ ਅੱਜ ਦੀ ਗੱਲ ਨਹੀਂ ਹੈ ਲੰਘੇ 1 ਦਹਾਕਿਆਂ ਵਿੱਚ ਇਹ ਕੋਹੜ ਵੱਧਦਾ ਹੀ ਜਾ ਰਿਹਾ, ਵਾਅਦੇ ਹਜ਼ਾਰਾਂ ਹੋਏ, ਵੋਟਾਂ ਵੇਲੇ ਹੋਰ ਵੱਧ ਜਾਂਦੇ ਨੇ ਪਰ ਹਲਾਤ ਜਿਓਂ ਦੇ ਤਿਓਂ ਨੇ,ਇੱਕ ਹੋਰ ਘਰ ਦਾ ਚੁੱਲ੍ਹਾ ਠੰਡਾ ਹੋ ਗਿਆ, ਇੱਕ ਹੋਰ ਪਿਤਾ ਦੇ ਮੋਢੇ ਤੇ ਜਵਾਨ ਪੁੱਤ ਦੀ ਅਰਥੀ ਹੈ |
![ਕਿਸਾਨ ਆਗੂ ਬਲਦੇਵ ਸਿਰਸਾ ਨੂੰ ਆਇਆ Heart Attack!](https://feeds.abplive.com/onecms/images/uploaded-images/2025/02/12/b7e5f75db4e414436df1ec9d24d449a51739362050023370_original.jpg?impolicy=abp_cdn&imwidth=470)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)