Farmer Protest| ਸ਼ੰਭੂ ਬੌਰਡਰ 'ਤੇ ਕਿਸਾਨਾਂ ਦੇ ਪਤੰਗ ਚੜ੍ਹਾਈ,ਹਰਿਆਣਾ ਸਰਕਾਰ ਘਬਰਾਈ , ਕਿਹਾ ਤੁਰੰਤ ਰੋਕੋ
Farmer Protest| ਸ਼ੰਭੂ ਬੌਰਡਰ 'ਤੇ ਕਿਸਾਨਾਂ ਦੇ ਪਤੰਗ ਚੜ੍ਹਾਈ,ਹਰਿਆਣਾ ਸਰਕਾਰ ਘਬਰਾਈ , ਕਿਹਾ ਤੁਰੰਤ ਰੋਕੋ
#FarmerProtest #FarmerProtest2024 #Haryana #Delhi #Police #Punjab #Railroko #Tollfree
#Delhichalo #shambhuborder #Farmers #Protest #sarwansinghpandher #piyushgoyal #arjunmunda #kuldeepdhaliwal #cmmann #bjp #pmmodi #delhichalo #farmersprotest2024 #delhiFarmersprotest #patilapolice #haryanapoliceupdate #abpsanjha
ਹਰਿਆਣਾ ਵਾਲੇ ਪਾਸਿਓਂ ਲੰਘੇ ਤਿੰਨ ਦਿਨਾਂ ਤੋਂ ਲਗਾਤਾਰ ਇਹ ਡ੍ਰੋਨ ਆਉਂਦੇ ਨੇ ਅਤੇ ਹੰਝੂ ਗੈਸ ਸੁੱਟ ਚਲੇ ਜਾਂਦੇ ਪਰ ਜਦੋਂ ਲੰਘੇ ਕੱਲ੍ਹ ਕਿਸਾਨਾਂ ਨੇ ਬਸੰਤ ਪੰਚਮੀਂ ਵਾਲੇ ਦਿਨ ਪਤੰਗ ਚੜਾਈ ਤਾਂ ਹਰਿਆਣਾ ਸਰਕਾਰ ਘਬਰਾਈ, ਸ਼ੰਭੂ ਬਾਰਡਰ 'ਤੇ ਕਿਸਾਨਾਂ ਵੱਲੋਂ ਡ੍ਰੋਨਾਂ ਨੂੰ ਡੇਗਣ ਲਈ ਪਤੰਗ ਚੜ੍ਹਾਉਣ ਤੋਂ ਹਰਿਆਣਾ ਖਫਾ ਹੈ..ਹਰਿਆਣਾ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਕਿਸਾਨਾਂ ਨੂੰ ਚੀਨੀ ਡੋਰ ਨਾਲ ਪਤੰਗ ਚੜ੍ਹਾਉਣ ਤੋਂ ਰੋਕਿਆ ਜਾਏ। ਅੰਬਾਲਾ ਦੇ ਡੀਸੀ ਡਾ. ਸ਼ਾਲੀਨ ਨੇ ਕਿਹਾ ਹੈ ਕਿ ਚੀਨੀ ਡੋਰ ਉਪਰ ਪਾਬੰਦੀ ਹੈ ਪਰ ਕਿਸਾਨ ਸ਼ਰੇਆਮ ਸ਼ੰਭੂ ਬਾਰਡਰ ਉਪਰ ਪਤੰਗ ਚੜ੍ਹਾ ਰਹੇ ਹਨ। ਇਨ੍ਹਾਂ ਨੂੰ ਤੁਰੰਤ ਰੋਕਿਆ ਜਾਏ।ਦਰਅਸਲ ਸ਼ੰਭੂ ਬਾਰਡਰ 'ਤੇ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਤੇ ਹਰਿਆਣਾ ਸਰਕਾਰਾਂ ਵਿਚਾਲੇ ਵਿਵਾਦ ਵਧ ਗਿਆ ਹੈ। ਪੰਜਾਬ ਦੇ ਪਟਿਆਲਾ ਪ੍ਰਸ਼ਾਸਨ ਨੇ ਹਰਿਆਣਾ ਪੁਲਿਸ ਵੱਲੋਂ ਆਪਣੀ ਸਰਹੱਦ 'ਤੇ ਡ੍ਰੋਨ ਉਡਾਉਣ 'ਤੇ ਇਤਰਾਜ਼ ਪ੍ਰਗਟਾਇਆ ਹੈ। ਇਸ ਦੇ ਜਵਾਬ 'ਚ ਅੰਬਾਲਾ ਪ੍ਰਸ਼ਾਸਨ ਨੇ ਹੁਣ ਸ਼ੰਭੂ ਸਰਹੱਦ 'ਤੇ ਚੀਨੀ ਡੋਰ ਦੀ ਵਰਤੋਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਚੀਨ ਡੋਰ 'ਤੇ ਪਾਬੰਦੀ ਦੀ ਗੱਲ ਕਰਦਿਆਂ ਇਸ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।