ਜਲੰਧਰ 'ਚ ਕਿਸਾਨਾਂ ਦੇ ਧਰਨੇ ਕਾਰਨ ਸੜਕਾਂ ‘ਤੇ ਮੁਸਾਫਿਰ ਹੋਏ ਖੱਜਲ ਖੁਆਰ, ਲੱਗਿਆ ਕਿਲੋਮੀਟਰ ਲੰਬਾ ਜਾਮ
ਜਲੰਧਰ ‘ਚ ਗੰਨਾ ਕਿਸਾਨਾਂ ਦਾ ਪ੍ਰਦਰਸ਼ਨ ਦੂਜੇ ਦਿਨ ਵੀ ਜਾਰੀ
ਜਲੰਧਰ-ਫਗਵਾੜਾ ਹਾਈਵੇਅ ‘ਤੇ ਲੱਗਿਆ ਜਾਮ
ਅੰਮ੍ਰਿਤਸਰ ਤੋਂ ਆਉਣ ਵਾਲੇ ਟ੍ਰੈਫਿਕ ਨੂੰ ਕੀਤਾ ਡਾਇਵਰਟ
ਮੋਦੀ ਸਰਕਾਰ ਬਾਅਦ ਕੈਪਟਨ ਸਰਕਾਰ ਤੱਕ ਕਿਸਾਨੀ ਸੰਘਰਸ਼ ਦਾ ਸੇਕ
ਧੰਨੋਵਾਲੀ ਚੌਕ ‘ਤੇ ਕਿਸਾਨਾਂ ਨੇ ਲਾਇਆ ਹੋਇਆ ਧਰਨਾ
ਕਿਸਾਨ ਗੰਨੇ ਦੇ ਵਾਜਬ ਮੁੱਲ ਅਤੇ ਬਕਾਇਆ ਰਾਸ਼ੀ ਦੀ ਕਰ ਰਹੇ ਮੰਗ
ਕਿਸਾਨਾਂ ਦੇ ਧਰਨੇ ਕਰਕੇ 50 ਟ੍ਰੇਨਾਂ ਕੀਤੀਆਂ ਗਈਆਂ ਰੱਦ
ਅੰਮ੍ਰਿਤਸਰ ਸ਼ਤਾਬਦੀ ਸਣੇ ਕਈ ਰੇਲਾਂ ਕੀਤੀਆਂ ਗਈਆਂ ਰੱਦ
ਕਿਸਾਨਾਂ ਵੱਲੋਂ ਰੇਲ ਟ੍ਰੈਕ ‘ਤੇ ਵੀ ਲਾਇਆ ਗਿਆ ਧਰਨਾ
ਗੰਨਾ ਕਿਸਾਨਾਂ ਨੇ ਸੜਕਾਂ ਅਤੇ ਰੇਲ ਟ੍ਰੈਕ ਰੋਕੇ
ਸੜਕ ‘ਤੇ ਕਈ-ਕਈ ਕਿਲੋਮੀਟਰ ਦੂਰ ਤੱਕ ਲੱਗਿਆ ਜਾਮ
ਸ਼ੁੱਕਰਵਾਰ ਸਵੇਰ ਤੋਂ ਹਾਈ ਵੇ ‘ਤੇ ਲੱਗਿਆ ਹੋਇਆ ਜਾਮ
ਗੰਨੇ ਦਾ ਘੱਟੋ ਘੱਟ ਮੁੱਲ 400 ਰੁਪਏ ਕਰਨ ਦੀ ਮੰਗ
ਲੰਮਾ ਪਿੰਡ ਤੋਂ ਲੈ ਕੇ ਪਠਾਨਕੋਟ ਚੌਕ ਤੱਕ ਲੱਗਿਆ ਜਾਮ
ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਲਾਇਆ ਗਿਆ ਧਰਨਾ
ਕਿਸਾਨ ਗੰਨੇ ਦੀ ਫਸਲ ਦਾ ਮੁੱਲ ਵਧਾਉਣ ਦੀ ਕਰ ਰਹੇ ਮੰਗ
ਗੰਨੇ ਦਾ 15 ਰੁਪਏ ਰੇਟ ਵਧਾਉਣ ਬਾਅਦ ਕਿਸਾਨ ਗੁੱਸੇ ‘ਚ
310 ਤੋਂ 325 ਕੀਤਾ ਗਿਆ ਪ੍ਰਤੀ ਕੁਇੰਟਲ ਗੰਨੇ ਦਾ ਰੇਟ
ਕਿਸਾਨ ਪ੍ਰਤੀ ਕੁਇੰਟਲ ਗੰਨੇ ਦਾ ਭਾਅ 400 ਰੁਪਏ ਚਾਹੁੰਦੇ
ਲੁਧਿਆਣਾ ‘ਚ 13 ਟ੍ਰੇਨਾਂ ਧਰਨੇ ਕਰਕੇ ਹੋਈਆਂ ਪ੍ਰਭਾਵਿਤ
ਰੇਲਵੇ ਸਟੇਸ਼ਨ ਅਤੇ ਸੜਕਾਂ ‘ਤੇ ਮੁਸਾਫਿਰ ਹੋਏ ਖੱਜਲ ਖੁਆਰ
ਕਈ ਵਾਰ ਸਰਕਾਰ ਨੂੰ ਦਿੱਤਾ ਸੀ ਅਲਟੀਮੇਟਮ-ਕਿਸਾਨ