ਸਰਕਾਰੀ ਅਧਿਆਪਕ ਨੂੰ ਪੈਟਰੋਲ ਪਾ ਕੇ ਸਾੜਿਆ, ਹਾਲਤ ਗੰਭੀਰ
ਸਰਕਾਰੀ ਅਧਿਆਪਕ ਨੂੰ ਪੈਟਰੋਲ ਪਾ ਕੇ ਸਾੜਿਆ, ਹਾਲਤ ਗੰਭੀਰ
Fazilka(Sunil Nagpal)
ਫਾਜਿਲਕਾ ਵਿੱਚ ਘਰੇਲੂ ਵਿਵਾਦ ਦੇ ਚਲਦੇ ਸਹੁਰੇ ਘਰ ਗਏ ਸਰਕਾਰੀ ਅਧਿਆਪਕ 'ਤੇ ਪੈਟਰੋਲ ਪਾ ਕੇ ਜਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ । ਫਾਜਿਲਕਾ ਦੇ ਸਰਕਾਰੀ ਹਸਪਤਾਲ ਇਲਾਜ ਲਈ ਲਿਆਂਦਾ ਗਿਆ ਸੀ ਪਰ ਜਿੱਥੇ ਉਸਦੀ ਹਾਲਤ ਗੰਭੀਰ ਦੇਖਦੇ ਹੋਏ ਫਰੀਦਕੋਟ ਦੇ ਜੀਜੀਐਸ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ । ਪੀੜੀਤ ਦੀ ਭੈਣ ਨੇ ਦਸਿਆ ਕਿ ਆਪਣੇ ਭਰਾ ਦੇ ਨਾਲ ਉਸਦੇ ਸਹੁਰੇ ਘਰ ਪਤਨੀ ਨੂੰ ਲੈਣ ਲਈ ਗਏ ਸੀ । ਅਜੇ ਸਹੁਰਾ ਪਰਿਵਾਰ ਨਾਲ ਗਲਬਾਤ ਚਲ ਹੀ ਰਹੀ ਸੀ ਕਿ ਪੀੜੀਤ ਦੀ ਪਤਨੀ ਅਤੇ ਸਾਲਾ ਇਕ ਕਮਰੇ ਵਿੱਚ ਪੀੜੀਤ ਅਧਿਆਪਕ ਨਾਲ ਗਲ ਬਾਤ ਕਰ ਰਹੇ ਸਨ । ਇਸ ਦੋਰਾਨ ਅਚਾਨਕ ਪੀੜੀਤ ਅਧਿਆਪਕ ਸੜਦਾ ਹੋਇਆ ਕਮਰੇ ਤੋਂ ਬਾਹਰ ਆਇਆ ਅਤੇ ਉਸਦੀ ਇਹ ਹਾਲਤ ਦੇਖ ਕੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ । ਤਾ ਤਰੁੰਤ ਪੀੜੀਤ ਨੂੰ ਫਾਜਿਲਕਾ ਦੇ ਸਰਕਾਰੀ ਹਸਪਤਾਲ ਵਿਚ ਲਿਆਂਦਾ ਗਿਆ ।
ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਪੀੜੀਤ ਵਿਅਕਤੀ 60 ਫੀਸਦੀ ਤਕ ਸੜ ਚੁਕਿਆ ਹੈ ਅਤੇ ਉਸਦੀ ਹਾਲਤ ਬਾਰੇ ਅਜੇ ਕੁਝ ਨਹੀ ਕਿਹਾ ਜਾ ਸਕਦਾ । ਅਤੇ ਉਸਨੂੰ ਇਲਾਜ ਲਈ ਫਰੀਦਕੋਟ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ । ਇਸ ਪੂਰੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ ।
ਇਥੇ ਇਹ ਸਪਸ਼ਟ ਕਰ ਦੇਈਏ ਕਿ ਪੀੜੀਤ ਵਿਅਕਤੀ ਦੇ ਸਹੁਰਾ ਪਰਿਵਾਰ ਅਤੇ ਪਤਨੀ ਦਾ ਪੱਖ ਅਜੇ ਆਉਣਾ ਬਾਕੀ ਹੈ । ਪੁਲਿਸ ਵਲੋ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ।