(Source: Poll of Polls)
ਟਰੈਫ਼ਿਕ ਨਿਯਮਾਂ ਨੂੰ ਮੂੰਹ ਚਿੜ੍ਹਾਂਉਂਦੇ ‘ਜਗਾੜੂ ਰੇਹੜੇ’
ਹੁਸ਼ਿਆਰਪੁਰ ਵਿਚ ਅਜਿਹੇ ਜਗਾੜੂ ਰੇਹੜਿਆਂ ਦੀ ਆਏ ਦਿਨ ਵਧਦੀ ਗਿਣਤੀ ਅਤੇ ਭਰਮਾਰ ਨਾਲ ਨਾ ਸਿਰਫ਼ ਲੋਕਾਂ ਦਾ ਸੜਕੀ ਸਫ਼ਰ ਔਖ਼ਾ ਹੋਇਆ ਪਿਆ ਬਲਕਿ ਸਰਕਾਰ ਦੇ ਟਰਾਂਸਪੋਰਟ ਵਿਭਾਗ ਸਮੇਤ ਖ਼ਜਾਨੇ ਨੂੰ ਵੀ ਲੱਖ਼ਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਲੱਖ਼ਾਂ ਰੁਪਏ ਖ਼ਰਚ ਕਰਕੇ ਸੜਕੀ ਅਤੇ ਹੋਰ ਕਈ ਤਰਾਂ ਦੇ ਟੈਕਸ ਦੇ ਸੜਕ ਉੱਤੇ ਆਪਣੀ ਗੱਡੀ ਚਲਾ ਕੇ ਰੋਜੀ ਰੋਟੀ ਕਮਾਉਂਦੇ ਵਾਹਨ ਚਾਲਕਾਂ ਲਈ ਵੀ ਇਹ ਰੇਹੜੇ ਪਰੇਸ਼ਾਨੀ ਦਾ ਕਾਰਨ ਬਣ ਰਹੇ। ਛੋਟੇ ਚਾਰ ਪਹੀਆ ਵਾਹਨ ਖ਼ਰੀਦ ਕੇ ਮਾਲ ਢੋਹਣ ਵਾਲੇ ਚਾਲਕ ਅਤੇ ਉਨ੍ਹਾਂ ਦੇ ਪਰਿਵਾਰ ਇਨ੍ਹਾਂ ਦੀ ਭਰਮਾਰ ਕਾਰਨ ਕੰਮਾਂ ਕਾਰਾਂ ਤੋਂ ਫਾਰਗ ਹੋ ਕੇ ਘਰਾਂ ਵਿਚ ਬੈਠ ਚੁੱਕੇ ਹਨ।
ਸਰਕਾਰੀ ਨਿਯਮਾਂ ਅਨੁਸਾਰ ਕਿਸੇ ਵੀ ਵਾਹਨ ਨੂੰ ਉਸ ਦੀ ਮੂਲ ਬਣਤਰ ਤੋਂ ਬਦਲਿਆ ਨਹੀਂ ਜਾ ਸਕਦਾ.. ਪਰੰਤੂ ਜਿਲ੍ਹਾਂ ਟਰਾਂਸਪੋਰਟ ਵਿਭਾਗ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਮੂੰਹ ਚਿੜ੍ਹਾ ਕੇ ਸਬੰਧਤ ਅਫ਼ਸਰਾਂ ਦੇ ਕੋਲੋਂ ਇਹ ਜੁਗਾੜੂ ਨਿੱਤ ਰੇਹੜੇ ਗੁਜਰਦੇ ਰਹਿੰਦੇ ਹਨ.. ਪਰੰਤੂ ਇਨ੍ਹਾਂ ਨੂੰ ਰੋਕਣ ਵਾਲਾ ਜਾਂ ਇਨ੍ਹਾਂ ਦੇ ਚਲਾਣ ਕੱਟਣ ਵਾਲਾ ਕੋਈ ਨਹੀਂ ਅੱਗੇ ਆ ਰਿਹਾ। ਇਨ੍ਹਾਂ ਰੇਹੜਿਆਂ ’ਤੇ ਕਾਰਵਾਈ ਜਮੀਨੀ ਪੱਧਰ ’ਤੇ ਤਾਂ ਇੱਕ ਪਾਸੇ ਕਾਗਜਾਂ ਵਿਚ ਵੀ ਦਿਖ਼ਾਈ ਨਹੀਂ ਦਿੰਦੀ।